8 ਦਿਨਾਂ ਤੋਂ ਲਾਪਤਾ AN-32 ਜਹਾਜ਼ ਦਾ ਮਿਲਿਆ ਮਲਬਾ

06/11/2019 4:13:26 PM

ਈਟਾਨਗਰ—ਪਿਛਲੇ ਇੱਕ ਹਫਤੇ ਤੋਂ ਭਾਰਤੀ ਹਵਾਈ ਫੌਜ ਦੇ ਲਾਪਤਾ ਜਹਾਜ਼ ਏ. ਐੱਨ-32 ਦਾ ਮਲਬਾ ਮਿਲ ਗਿਆ ਹੈ। ਭਾਰਤੀ ਹਵਾਈ ਫੌਜ ਦੇ ਐੱਮ. ਆਈ-17 ਹੈਲੀਕਾਪਟਰ ਨੂੰ ਇਸ ਦਾ ਮਲਬਾ ਮਿਲਿਆ ਹੈ। ਸਰਚ ਮੁਹਿੰਮ ਦੌਰਾਨ ਅਰੁਣਾਚਲ ਪ੍ਰਦੇਸ਼ ਦੇ ਸਿਆਂਗ ਜ਼ਿਲੇ 'ਚੋਂ ਮਲਬਾ ਮਿਲਿਆ। ਭਾਰਤੀ ਹਵਾਈ ਫੌਜ ਨੇ ਕਿਹਾ, '' ਅਰੁਣਾਚਲ ਪ੍ਰਦੇਸ਼ ਦੇ ਟਾਟੋ ਇਲਾਕੇ ਦੇ ਉੱਤਰ ਪੂਰਬ 'ਚ ਲਿਪੋ ਤੋਂ 16 ਕਿਲੋਮੀਟਰ ਉੱਤਰ 'ਚ ਲਗਭਗ 12,000 ਫੁੱਟ ਦੀ ਉਚਾਈ 'ਤੇ ਹਵਾਈ ਫੌਜ ਦੇ ਲਾਪਤਾ ਏ. ਐੱਨ-32 ਜਹਾਜ਼ ਦਾ ਮਲਬਾ ਅੱਜ ਦੇਖਿਆ ਗਿਆ ਹੈ। 3 ਜੂਨ ਤੋਂ ਲੈ ਕੇ ਹੁਣ ਤੱਕ ਲਾਪਤਾ ਹੋਏ ਇਸ ਜਹਾਜ਼ ਨੂੰ ਲੱਭਣ ਲਈ ਭਾਰਤੀ ਹਵਾਈ ਫੌਜ ਨੇ ਲਗਾਤਾਰ ਮੁਹਿੰਮ ਜਾਰੀ ਰੱਖੀ 
ਗਈ ਸੀ। 

ਦੱਸ ਦੇਈਏ ਕਿ ਇਹ ਜਹਾਜ਼ 3 ਜੂਨ ਨੂੰ ਜੋਰਹਾਟ ਹਵਾਈ ਮਾਰਗ ਤੋਂ ਉਡਾਣ ਭਰਨ ਤੋਂ ਬਾਅਦ ਲਾਪਤਾ ਹੋ ਗਿਆ ਸੀ। ਪਿਛਲੇ ਇੱਕ ਹਫਤੇ ਤੋਂ ਇਸ ਜਹਾਜ਼ ਦੀ ਖੋਜ ਜਾਰੀ ਸੀ ਪਰ ਖਰਾਬ ਮੌਸਮ ਕਾਰਨ ਇਸ ਮੁਹਿੰਮ ਨੂੰ ਕਈ ਵਾਰ ਰੋਕਣਾ ਪਿਆ।

Iqbalkaur

This news is Content Editor Iqbalkaur