ਆਪ੍ਰੇਸ਼ਨ ਕਾਵੇਰੀ: 246 ਹੋਰ ਭਾਰਤੀਆਂ ਦੀ ਵਤਨ ਵਾਪਸੀ, ਮੁੰਬਈ ਪੁੱਜਾ ਹਵਾਈ ਫ਼ੌਜ ਦਾ ਜਹਾਜ਼

04/27/2023 5:23:49 PM

ਮੁੰਬਈ- ਭਾਰਤੀ ਹਵਾਈ ਫ਼ੌਜ ਦਾ ਇਕ ਜਹਾਜ਼ ਹਿੰਸਾ ਪ੍ਰਭਾਵਿਤ ਸੂਡਾਨ ਤੋਂ 246 ਭਾਰਤੀਆਂ ਨੂੰ ਲੈ ਕੇ ਵੀਰਵਾਰ ਨੂੰ ਮੁੰਬਈ ਉਤਰਿਆ। ਇਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਜੇਦਾਹ ਤੋਂ 11 ਵਜੇ ਰਵਾਨਾ ਹੋਇਆ ਸੀ ਅਤੇ ਇੱਥੇ ਦੁਪਹਿਰ 3.30 ਵਜੇ ਉਤਰਿਆ। ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਜਹਾਜ਼ ਦੇ ਮੁੰਬਈ ਲਈ ਰਵਾਨਾ ਹੋਣ ਤੋਂ ਕੁਝ ਮਿੰਟ ਪਹਿਲਾਂ ਟਵੀਟ ਕੀਤਾ। 

ਇਹ ਵੀ ਪੜ੍ਹੋ- ਸੂਡਾਨ ਤੋਂ 'ਆਪ੍ਰੇਸ਼ਨ ਕਾਵੇਰੀ' ਤਹਿਤ ਨਾਗਰਿਕਾਂ ਦੀ ਨਿਕਾਸੀ ਜਾਰੀ, ਹੁਣ ਤੱਕ 1100 ਭਾਰਤੀਆਂ ਨੂੰ ਕੱਢਿਆ ਗਿਆ

ਮੰਤਰੀ ਨੇ ਟਵੀਟ ਕਰ ਕੇ ਕਿਹਾ ਸੀ ਕਿ  ਜੇਦਾਹ ਤੋਂ ਭਾਰਤੀਆਂ ਨੂੰ ਤੇਜ਼ੀ ਨਾਲ ਦੇਸ਼ ਵਾਪਸ ਲਿਆਉਣ ਦੀ ਸਾਡੀ ਕੋਸ਼ਿਸ਼ ਰੰਗ ਲਿਆ ਰਹੀ ਹੈ। IAF C-17 ਗਲੋਬਮਾਸਟਰ ਤੋਂ ਇਕ ਹੋਰ Operation Kaveri ਫਲਾਈਟ ਮੁੰਬਈ ਆਈ। 246 ਹੋਰ ਭਾਰਤੀ ਮਾਤਭੂਮੀ ਪਰਤ ਆਏ ਹਨ। ਸੂਡਾਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਦੀ ਮੁਹਿੰਮ 'ਆਪ੍ਰੇਸ਼ਨ ਕਾਵੇਰੀ' ਤਹਿਤ ਭਾਰਤ ਨੇ ਜੇਦਾਹ 'ਚ ਆਵਾਜਾਈ ਸਹੂਲਤ ਸਥਾਪਤ ਕੀਤੀ ਹੈ, ਜਿੱਥੇ ਭਾਰਤੀਆਂ ਨੂੰ ਵਾਪਸ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਸੂਡਾਨ ਵਿਚ ਫ਼ੌਜ ਅਤੇ ਨੀਮ ਫ਼ੌਜ ਵਿਚਾਲੇ ਸੱਤਾ ਹਾਸਲ ਕਰਨ ਲਈ ਭਿਆਨਕ ਸੰਘਰਸ਼ ਜਾਰੀ ਹੈ।

ਇਹ ਵੀ ਪੜ੍ਹੋ- ਆਪ੍ਰੇਸ਼ਨ ਕਾਵੇਰੀ: ਸੂਡਾਨ ਤੋਂ ਹੁਣ ਤੱਕ 530 ਭਾਰਤੀਆਂ ਨੂੰ ਸੁਰੱਖਿਅਤ ਕੱਢਿਆ ਗਿਆ 

Tanu

This news is Content Editor Tanu