ਕਿਸਾਨਾਂ ਦੇ ਸਾਹਮਣੇ ਭਾਵੁਕ ਹੋਏ ਜਯੰਤ ਚੌਧਰੀ, ਬੋਲੇ- ‘ਕਦੇ ਝੁੱਕਣ ਨਹੀਂ ਦੇਵਾਂਗਾ ਤੁਹਾਡੀ ਪੱਗੜੀ’

09/19/2021 5:36:46 PM

ਬਾਗਪਤ (ਭਾਸ਼ਾ)— ਰਾਸ਼ਟਰੀ ਲੋਕ ਦਲ (ਰਾਲੋਦ) ਦੇ ਪ੍ਰਧਾਨ ਜਯੰਤ ਚੌਧਰੀ ਨੇ ਐਤਵਾਰ ਨੂੰ ਇੱਥੇ ਛਪਰੌਲੀ ਵਿਚ ਕਿਸਾਨਾਂ ਦੀ ਲੜਾਈ ਲੜਨ ਦੀ ਸਹੁੰ ਚੁੱਕਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੀ ਪੱਗੜੀ ਕਦੇ ਝੁੱਕਣ ਨਹੀਂ ਦੇਣਗੇ। ਉਨ੍ਹਾਂ ਨੇ ਕਿਹਾ ਕਿ ਤੁਹਾਡੀ ਪੱਗੜੀ ਕਦੇ ਝੁੱਕਣ ਨਹੀਂ ਦੇਵਾਂਗਾ, ਜਿਵੇਂ ਜਨਤਾ ਦਾ ਸਾਰਾ ਆਸ਼ੀਰਵਾਦ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਅਤੇ ਸਾਬਕਾ ਕੇਂਦਰੀ ਮੰਤਰੀ ਅਜਿਤ ਸਿੰਘ ਨੂੰ ਮਿਲਦਾ ਰਿਹਾ, ਉਵੇਂ ਦਾ ਹੀ ਆਸ਼ੀਰਵਾਦ ਮੈਨੂੰ ਮਿਲੇਗਾ। ਮੈਂ ਹਮੇਸ਼ਾ ਤੁਹਾਡੇ ਵਿਚਕਾਰ ਰਹਾਂਗਾ ਅਤੇ ਜਦੋਂ ਵੀ ਮਾਣ-ਸਨਮਾਨ ਦੀ ਗੱਲ ਆਵੇਗੀ, ਕਦੇ ਝੁਕਾਂਗਾ ਨਹੀਂ। 

PunjabKesari

ਬਾਗਪਤਾ ਦੇ ਛਪਰੌਲੀ ’ਚ ਐਤਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜਿਤ ਸਿੰਘ ਦੀ ਰਸਮ ਪੱਗੜੀ ਅਤੇ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਤੋਂ ਇਲਾਵਾ ਹਰਿਆਣਾ, ਪੰਜਾਬ, ਦਿੱਲੀ, ਰਾਜਸਥਾਨ ਆਦਿ ਸੂਬਿਆਂ ਦੇ ਲੋਕ ਪਹੁੰਚੇ ਸਨ। ਇਨ੍ਹਾਂ ਸਾਰਿਆਂ ਸੂਬਿਆਂ ਤੋਂ ਖਾਪਾਂ ਦੇ ਚੌਧਰੀ ਵੀ ਰਾਲੋਦ ਪ੍ਰਧਾਨ ਜਯੰਤ ਚੌਧਰੀ ਨੂੰ ਪੱਗੜੀ ਪਹਿਨਾਉਣ ਲਈ ਆਏ ਸਨ। 

PunjabKesari

ਛਪਰੌਲੀ ਦੇ ਸ਼੍ਰੀ ਵਿੱਦਿਆ ਮੰਦਰ ਇੰਟਰ ਕਾਲਜ ਦੇ ਮੈਦਾਨ ’ਚ ਚੌਧਰੀ ਅਜਿਤ ਸਿੰਘ ਦੀ ਸ਼ਰਧਾਂਜਲੀ ਸਭਾ ਅਤੇ ਰਸਮ ਪੱਗੜੀ ਪ੍ਰੋਗਰਾਮ ’ਚ ਜਯੰਤ ਚੌਧਰੀ ਨੇ ਹਵਨ ਵਿਚ ਆਹੂਤੀ ਦਿੱਤੀ। ਖਾਪ ਦੇ ਚੌਧਰੀਆਂ ਨੇ ਪਹੁੰਚ ਕੇ ਆਪਣੇ-ਆਪਣੇ ਸਮਾਜ ਦੀ ਪੱਗੜੀ ਜਯੰਤ ਚੌਧਰੀ ਦੇ ਸਿਰ ’ਤੇ ਬੰਨ੍ਹੀ। ਮੰਚ ਤੋਂ ਐਲਾਨ ਕੀਤਾ ਗਿਆ ਕਿ ਹੁਣ ਜਯੰਤ ਚੌਧਰੀ ਸਾਡੇ ਸੈਨਾਪਤੀ ਹੋਣਗੇ। ਓਧਰ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਚੌਧਰੀ ਨਰੇਸ਼ ਟਿਕੈਤ ਨੇ ਵੀ ਇੱਥੇ ਪਹੁੰਚ ਕੇ ਚੌਧਰੀ ਅਜਿਤ ਸਿੰਘ ਨੂੰ ਫੁੱਲ ਭੇਟ ਕੀਤੇ। 

PunjabKesari


Tanu

Content Editor

Related News