ਮੈਂ ਸਮਝੋਤੇ ਦਾ ਗਰੰਟਰ ਨਹੀਂ, ਸਿਰਫ ਕਿਰਿਆਕਰਮ ਕਰਵਾਉਣ ਵਾਲਾ ਪੰਡਤ : ਬਰਿੰਦਰ ਸਿੰਘ

02/13/2018 12:06:57 PM

ਜੀਂਦ — ਜੀਂਦ ਕੇਂਦਰੀ ਸਟੀਲ ਮੰਤਰੀ ਬਰਿੰਦਰ ਸਿੰਘ ਦਾ ਮੰਨਣਾ ਹੈ ਕਿ ਪਿਛਲੇ ਸਾਲ ਜਾਟ ਰਿਜ਼ਰਵੇਸ਼ਨ ਅੰਦੋਲਣ ਤੋਂ ਬਾਅਦ ਸਰਕਾਰ ਅਤੇ ਆਲ ਇੰਡੀਆ ਜਾਟ ਰਿਜ਼ਰਵੇਸ਼ਨ ਅਪਵਾਦ ਕਮੇਟੀ ਦੇ ਵਿਚਕਾਰ ਸਮਝੋਤਾ ਹੋਇਆ ਸੀ, ਉਸਦੀਆਂ ਤਮਾਮ ਗੱਲਾਂ ਨੂੰ ਲਾਗੂ ਕਰਨ 'ਚ ਇੰਨਾ ਸਮਾਂ ਨਹੀਂ ਲੱਗਣਾ ਚਾਹੀਦਾ ਸੀ। ਇਸ 'ਚ ਦੇਰ ਹੋਣ ਦੇ ਕੁਝ ਕਾਰਨ ਰਹੇ ਹਨ ਅਤੇ ਉਹ ਐਤਵਾਰ ਰਾਤ ਸਰਕਾਰ ਅਤੇ ਅਪਵਾਦ ਕਮੇਟੀ ਵਿਚਕਾਰ ਹੋਈ ਗੱਲਬਾਤ ਦੌਰਾਨ ਸਾਹਮਣੇ ਆਏ।
ਦੌਬਾਰਾ ਇਸ ਤਰ੍ਹਾਂ ਦੀ ਦੇਰ ਨਾ ਹੋ ਸਕੇ, ਇਸ ਲਈ ਸੂਬਾ ਸਰਕਾਰ ਨੂੰ ਕਿਹਾ ਗਿਆ ਹੈ। 15 ਫਰਵਰੀ ਨੂੰ ਜੀਂਦ 'ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਐਤਵਾਰ ਰਾਤ ਦੋਵਾਂ ਧਿਰਾਂ ਵਿਚਕਾਰ ਸਮਝੋਤੇ ਤੋਂ ਬਾਅਦ ਸੰਘਰਸ਼ ਕਮੇਟੀ ਦੀ ਜੀਂਦ 'ਚ ਰੈਲੀ ਅਤੇ ਟਰੈਕਟਰ-ਟਰਾਲੀ ਯਾਤਰਾ ਰੱਦ ਹੋਣਾ ਪੂਰੇ ਸੂਬੇ ਦੇ ਹਿੱਤ 'ਚ ਹੈ। 
ਕੇਂਦਰੀ ਮੰਤਰੀ ਬਰਿੰਦਰ ਸਿੰਘ ਨੇ ਜਦੋਂ ਐਤਵਾਰ ਦੀ ਰਾਤ ਦਿੱਲੀ 'ਚ ਸਰਕਾਰ ਅਤੇ ਜਾਟ ਰਿਜ਼ਰਵੇਸ਼ਨ ਸੰਘਰਸ਼ ਕਮੇਟੀ ਦੇ ਵਿਚਕਾਰ ਹੋਏ ਸਮਝੋਤੇ ਵਿਚ ਉਨ੍ਹਾਂ ਦੇ ਗਰੰਟਰ ਹੋਣ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕਿਸੇ ਵੀ ਪੱਖ ਦੇ ਗਰੰਟਰ ਨਹੀਂ ਹਨ। ਉਹ ਸਿਰਫ ਇਕ ਇਸ ਤਰ੍ਹਾਂ ਦੇ ਪੰਡਿਤ ਹਨ ਜੋ ਇਸ ਤਰ੍ਹਾਂ ਦੇ ਮਾਮਲਿਆਂ 'ਚ ਕਿਰਿਆਕਰਮ ਕਰਾਵਾਉਂਦੇ ਹਨ। 
ਉਨ੍ਹਾਂ ਨੇ ਕਿਹਾ ਦੀ ਸੂਬੇ 'ਚ ਵਾਰ-ਵਾਰ ਹੋ ਰਹੇ ਅੰਦੋਲਨ ਅਤੇ ਹਿੰਸਾ 'ਤੇ ਵਰਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਪੁਲਸ ਦੀ ਮਾਨਸਿਕਤਾ ਸਿਰਫ ਨੌਕਰੀ ਲੈਣ ਤੱਕ ਦੀ ਹੈ ਅਤੇ ਕੰਮ ਕਰਨ ਦਾ ਤਰੀਕਾ ਗਲਤ ਹੈ। ਇਸ ਲਈ ਪੁਲਸ ਟ੍ਰੇਨਿੰਗ ਸਕੂਲ ਖੋਲਣੇ ਚਾਹੀਦੇ ਹਨ।