ਦੁਨੀਆ ਦੀ ਪਹਿਲੀ ਹਾਈਪਰਲੂਪ ਟ੍ਰੇਨ ਨਾਲ ਸਿਰਫ 35 ਮਿੰਟਾਂ ''ਚ ਪੂਰਾ ਹੋਵੇਗਾ ਮੁੰਬਈ ਤੋਂ ਪੂਣੇ ਤੱਕ ਦਾ ਸਫਰ

Friday, Aug 02, 2019 - 03:02 PM (IST)

ਦੁਨੀਆ ਦੀ ਪਹਿਲੀ ਹਾਈਪਰਲੂਪ ਟ੍ਰੇਨ ਨਾਲ ਸਿਰਫ 35 ਮਿੰਟਾਂ ''ਚ ਪੂਰਾ ਹੋਵੇਗਾ ਮੁੰਬਈ ਤੋਂ ਪੂਣੇ ਤੱਕ ਦਾ ਸਫਰ

ਨਵੀਂ ਦਿੱਲੀ — ਆਉਣ ਵਾਲੇ ਦਿਨਾਂ 'ਚ ਮੁੰਬਈ ਤੋਂ ਪੂਣੇ ਵਿਚਕਾਰ ਯਾਤਰਾ 35 ਮਿੰਟਾਂ ਵਿਚ ਪੂਰੀ ਹੋ ਸਕੇਗੀ। ਮਹਾਰਾਸ਼ਟਰ ਸਰਕਾਰ ਨੇ ਵਰਜਿਨ ਹਾਈਪਰਲੂਪ ਵਨ-ਡੀਪੀ ਵਰਲਡ ਕੰਸੋਰਟਿਅਮ ਨੂੰ ਪੂਣੇ-ਮੁੰਬਈ ਹਾਈਪਰਲੂਪ ਪ੍ਰੋਜੈਕਟ ਦੇ ਓਰਿਜਨਲ ਪ੍ਰੋਜੈਕਟ ਪ੍ਰਾਪਨੈਂਟ(ਓਪੀਪੀ) ਦੇ ਰੂਪ ਵਿਚ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਨਾਲ 36 ਅਰਬ ਡਾਲਰ ਦੇ ਰੋਜ਼ਗਾਰ ਪੈਦਾ ਹੋਣਗੇ। ਜ਼ਿਕਰਯੋਗ ਹੈ ਕਿ ਮੁੰਬਈ ਅਤੇ ਪੂਣੇ ਵਿਚਕਾਰ ਸੜਕ ਮਾਰਗ ਦੀ ਦੂਰੀ ਕਰੀਬ 150 ਕਿਲੋਮੀਟਰ ਹੈ।

ਹਾਈਪਰਲੂਪ ਚਲਾਉਣ ਵਾਲਾ ਪਹਿਲਾ ਸੂਬਾ ਹੋਵੇਗਾ ਮਹਾਰਾਸ਼ਟਰ

ਵਰਜਿਨ ਹਾਈਪਰਲੂਪ ਵਨ ਦੇ ਮੁਤਾਬਕ, ਸੂਬਾ ਸਰਕਾਰ ਦੁਨੀਆ 'ਚ ਹਾਈਪਰਲੂਪ ਤਕਨੀਕ ਦੇ ਪਹਿਲੇ ਸਮਰਥਕਾਂ ਵਿਚੋਂ ਇਕ ਹਨ। ਕੰਪਨੀ ਦੁਨੀਆ ਦਾ ਪਹਿਲੀ ਹਾਈਪਰਲੂਪ ਪ੍ਰੋਜੈਕਟ ਲਿਆਵੇਗੀ। ਡੀ ਪੀ ਵਰਲਡ ਇਕ ਗਲੋਬਲ ਟ੍ਰੇਡ ਦਿੱਗਜ ਹੈ ਅਤੇ ਦੇਸ਼ ਦੀ ਪ੍ਰਮੁੱਖ ਪੋਰਟਸ ਅਤੇ ਲਾਜਿਸਟਿਕ ਆਪਰੇਟਰ ਹੈ। ਇਸ ਪ੍ਰੋਜੈਕਟ ਦੇ ਪਹਿਲੇ ਪੜਾਅ 'ਚ 50 ਕਰੋੜ ਦਾ ਨਿਵੇਸ਼ ਹੋਵੇਗਾ। ਮਹਾਰਸ਼ਾਟਰ ਦੇ ਮੁੱਖ ਮੰਤਰੀ ਦਵਿੰਦਰ ਫਰੜਨਵੀਸ ਨੇ ਇਕ ਬਿਆਨ ਵਿਚ ਕਿਹਾ ਕਿ ਮਹਾਰਾਸ਼ਟਰ ਦੁਨੀਆ 'ਚ ਪਹਿਲੇ ਹਾਈਪਰਲੂਪ ਟਰਾਂਸਪੋਰਟੇਸ਼ਨ ਪ੍ਰਣਾਲੀ ਦੀ ਸਥਾਪਨਾ ਕਰੇਗਾ ਅਤੇ ਗਲੋਬਲ ਹਾਈਪਰਲੂਪ ਸਪਲਾਈ ਚੇਨ ਪੂਣੇ ਤੋਂ ਸ਼ੁਰੂ ਹੋਵੇਗੀ।

ਭਾਰਤ ਨੂੰ ਮਿਲੇਗੀ ਮਜ਼ਬੂਤੀ

ਹਾਈਪਰਲੂਪ ਪ੍ਰੋਜੈਕਟ ਨਾਲ ਸੈਂਟਰਲ ਪੂਣੇ ਤੋਂ ਮੁੰਬਈ ਦੀ ਦੂਰੀ ਘੱਟ ਕੇ 35 ਮਿੰਟ ਦੀ ਹੋ ਜਾਵੇਗੀ ਜਿਹੜੀ ਕਿ ਵਰਤਮਾਨ ਸਮੇਂ ਵਿਚ 3.5 ਘੰਟਿਆਂ ਦੀ ਹੈ। ਵਰਜਿਨ ਹਾਈਪਰਲੂਪ ਵਨ ਦੇ ਪ੍ਰਮੁੱਖ ਕਾਰਜਕਾਰੀ ਅਧਿਕਾਰੀ ਜੇ ਵਾਲਡਰ ਨੇ ਕਿਹਾ ਕਿ ਇਤਿਹਾਸ ਰਚਿਆ ਜਾ ਰਿਹਾ ਹੈ। ਦੁਨੀਆ ਦੇ ਪਹਿਲੇ ਹਾਈਪਰਲੂਪ ਟਰਾਂਸਪੋਰਟੇਸ਼ਨ ਸਿਸਟਮ ਦੀ ਮੇਜ਼ਬਾਨੀ ਦੀ ਹੋੜ ਲੱਗੀ ਹੈ ਅਤੇ ਇਹ ਐਲਾਨ ਭਾਰਤ ਦੀ ਮਜ਼ਬੂਤੀ ਨੂੰ ਅੱਗੇ ਵਧਾਉਂਦੀ ਹੈ। 


Related News