ਭਾਰਤੀ ਰੇਲਵੇ ਦਾ ਗ੍ਰੀਨ ਐਨਰਜੀ ਵੱਲ ਇੱਕ ਹੋਰ ਵੱਡਾ ਕਦਮ, 'ਹਾਈਡ੍ਰੋਜਨ ਈਂਧਨ ਨਾਲ ਚੱਲੇਗੀ ਟਰੇਨ'

08/08/2021 12:08:06 AM

ਨਵੀਂ ਦਿੱਲੀ - ਰੇਲਵੇ ਨੇ ਹਾਈਡ੍ਰੋਜਨ ਈਂਧਨ ਤਕਨੀਕ ਨਾਲ ਟਰੇਨ ਚਲਾਉਣ ਦੀ ਯੋਜਨਾ ਬਣਾਈ ਹੈ। ਰੇਲਵੇ ਦੀ ਇਸ ਯੋਜਨਾ ਦਾ ਉਦੇਸ਼ ਖੁਦ ਨੂੰ ਗ੍ਰੀਨ ਟ੍ਰਾਂਸਪੋਰਟ ਸਿਸਟਮ ਦੇ ਰੂਪ 'ਚ ਤਬਦੀਲ ਕਰਨਾ ਹੈ। ਇਸ ਦੇ ਲਈ ਨਿੱਜੀ ਸਾਂਝੇਦਾਰਾਂ ਨੂੰ ਜੋੜਨ ਲਈ ਟੈਂਡਰਾਂ ਦੀ ਮੰਗ ਕੀਤੀ ਗਈ ਹੈ। ਸਰਕਾਰੀ ਬਿਆਨ ਮੁਤਾਬਕ ਇੰਡੀਅਨ ਰੇਲਵੇ ਆਰਗਨਾਈਜੇਸ਼ਨ ਆਫ ਅਲਰਨੇਟ ਫਿਊਲ (ਆਈ.ਆਰ.ਓ.ਏ.ਐੱਫ.) ਨੇ ਉੱਤਰ ਰੇਲਵੇ ਦੇ 89 ਕਿਮੀ ਸੋਨੀਪਤ-ਜੀਂਦ ਸੈਕਸ਼ਨ 'ਚ ਇਕ ਡੀਜ਼ਲ ਇਲੈਕਟ੍ਰਿਕਲ ਮਲਟੀਪਲ ਯੂਨਿਟ (ਡੀ.ਈ.ਐੱਮ.ਯੂ.) ਨੂੰ ਰੇਟ੍ਰੋਫਿਟਿੰਗ ਕਰ ਕੇ ਹਾਈਡ੍ਰੋਜਨ ਫਿਊਲ ਆਧਾਰਿਤ ਤਕਨੀਕ ਦੇ ਵਿਕਾਸ ਲਈ ਬੋਲੀ ਮੰਗੀ ਹੈ।

ਇਹ ਵੀ ਪੜ੍ਹੋ - ਕੁਲਗਾਮ 'ਚ ਪੁਲਸ ਪਾਰਟੀ 'ਤੇ ਅੱਤਵਾਦੀ ਹਮਲਾ, ਇੱਕ ਜਵਾਨ ਸ਼ਹੀਦ

ਮੌਜੂਦਾ ਸਮੇਂ 'ਚ ਦੁਨੀਆ ਦੇ ਕਈ ਦੇਸ਼ਾਂ 'ਚ ਇਸ ਤਕਨੀਕ ਦੀ ਬੈਟਰੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਜਰਮਨੀ 'ਚ ਵੀ ਇਸ ਨਾਲ ਟਰੇਨ ਵੀ ਚੱਲ ਰਹੀ ਹੈ। ਭਾਰਤ 'ਚ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਅਜਿਹੀ ਬੈਟਰੀ 10 ਡਿੱਬਿਆਂ ਵਾਲੀ ਡੇਮੂ ਟਰੇਨ (ਡੀਜ਼ਲ ਇਲੈਕਟ੍ਰਿਕ ਮਲਟੀਪਲ ਯੂਨਿਟ) ਯਾਨੀ ਪੈਸੇਂਜਰ ਟਰੇਨ ਵਿੱਚ ਲਗਾਈ ਜਾਵੇਗੀ। ਇਸ ਤਰ੍ਹਾਂ ਦੀ ਬੈਟਰੀ 1600HP ਦੀ ਸਮਰੱਥਾ ਦੀ ਹੋਵੇਗੀ।

ਇਹ ਵੀ ਪੜ੍ਹੋ - ਰਾਹੁਲ ਗਾਂਧੀ ਦਾ ਟਵਿੱਟਰ ਹੈਂਡਲ ਕੀਤਾ ਗਿਆ ਮੁਅੱਤਲ

ਰੇਲਵੇ ਨੇ ਇਹ ਯੋਜਨਾ ਨੈਸ਼ਨਲ ਹਾਈਡ੍ਰੋਜਨ ਐਨਰਜੀ ਮਿਸ਼ਨ ਦੇ ਤਹਿਤ ਬਣਾਈ ਹੈ। ਰੇਲਵੇ ਦਾ ਟੀਚਾ 2030 ਤੱਕ ਭਾਰਤ ਵਿੱਚ ਰੇਲਵੇ ਨੂੰ ਕਾਰਬਨ ਉਤਸਰਜਨ ਤੋਂ ਮੁਕਤ ਕਰਨਾ ਹੈ। ਇਸ ਤਰ੍ਹਾਂ ਦੇ ਇੱਕ ਇੰਜਣ ਨਾਲ ਰੇਲਵੇ ਨੂੰ ਸਾਲਾਨਾ ਕ਼ਰੀਬ ਢਾਈ ਕਰੋੜ ਰੁਪਏ ਦੀ ਬਚਤ ਵੀ ਹੋਵੇਗੀ ਅਤੇ ਕਾਰਬਨ ਉਤਸਰਜਨ ਵੀ ਨਹੀਂ ਹੋਵੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 

Inder Prajapati

This news is Content Editor Inder Prajapati