ਹੈਦਰਾਬਾਦ ''ਚ ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ, ਪਾਣੀ ''ਚ ਵਹਿ ਗਿਆ ਸ਼ਖਸ ਅਤੇ ਕਿਤੇ ਡੁੱਬੀਆਂ ਗੱਡੀਆਂ (ਤਸਵੀਰਾਂ)

10/14/2020 3:24:39 PM

ਨੈਸ਼ਨਲ ਡੈਸਕ- ਹੈਦਰਾਬਾਦ ਦੇ ਕਈ ਹਿੱਸਿਆਂ 'ਚ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ। ਮੋਹਲੇਧਾਰ ਮੀਂਹ ਕਾਰਨ ਸੜਕਾਂ ਅਤੇ ਹੇਠਲੇ ਇਲਾਕਿਆਂ 'ਚ ਪਾਣੀ ਭਰ ਗਿਆ ਹੈ। ਚੰਦਰਾਯਨਗੁੱਟਾ ਪੁਲਸ ਥਾਣਾ ਖੇਤਰ 'ਚ ਕੰਧ ਡਿੱਗਣ ਦੀਆਂ 2 ਘਟਨਾਵਾਂ 'ਚ ਇਕ ਬੱਚੇ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਇੱਥੇ ਮੋਹਲੇਧਾਰ ਮੀਂ ਕਾਰਨ ਇਬ੍ਰਾਹਿਮਪੱਟਨਮ ਇਲਾਕੇ 'ਚ ਇਕ ਪੁਰਾਣੇ ਮਕਾਨ ਦੀ ਛੱਤ ਢਹਿਣ ਨਾਲ 40 ਸਾਲਾ ਜਨਾਨੀ ਅਤੇ ਉਸ ਦੀ ਧੀ ਦੀ ਮੌਤ ਹੋ ਗਈ।

ਪੁਲਸ ਦਲਾਂ ਅਤੇ ਐੱਨ.ਡੀ.ਆਰ.ਐੱਫ. ਅਤੇ ਜੀ.ਐੱਚ.ਐੱਮ.ਸੀ. ਦੇ ਆਫ਼ਤ ਕਾਰਵਾਈ ਫੋਰਸ ਕਰਮੀਆਂ ਨੇ ਉਨ੍ਹਾਂ ਥਾਂਵਾਂ ਤੋਂ  ਕਈ ਪਰਿਵਾਰਾਂ ਨੂੰ ਬਾਹਰ ਕੱਢਿਆ, ਜਿੱਥੇ ਪਾਣੀ ਭਰ ਗਿਆ ਸੀ। ਕਈ ਇਲਾਕਿਆਂ 'ਚ ਬਚਾਅ ਕੰਮ ਜਾਰੀ ਹੈ। ਪੁਲਸ ਨੇ ਦੱਸਿਆ ਕਿ ਇੱਥੇ ਉੱਪਲ 'ਚ ਪਾਣੀ ਭਰਨ ਕਾਰਨ ਇਕ ਸਰਕਾਰੀ ਬੱਸ ਦੇ ਫਸਣ ਤੋਂ ਬਾਅਦ 33 ਯਾਤਰੀਆਂ ਨੂੰ ਬਚਾਇਆ ਗਿਆ। 

ਉੱਥੇ ਹੀ ਕਈ ਟਰੱਕ ਪਾਣੀ 'ਚ ਡੁੱਬੇ ਨਜ਼ਰ ਆਏ ਤਾਂ ਕਿਤੇ ਇਕ ਸ਼ਖਸ ਪਾਣੀ ਦੇ ਤੇਜ਼ ਵਹਾਅ 'ਚ ਵਹਿ ਗਿਆ। ਇਸ ਵਿਚ, ਨਗਰ ਬਾਡੀ ਅਤੇ ਪੁਲਸ ਅਧਿਕਾਰੀਆਂ ਨੇ ਲੋਕਾ ਨੂੰ ਆਪਣੇ ਘਰੋਂ ਬਾਹਰ ਨਹੀਂ ਨਿਕਲਣ ਨੂੰ ਕਿਹਾ। ਜੀ.ਐੱਚ.ਐੱਮ.ਸੀ. ਕਮਿਸ਼ਨਰ ਡੀ.ਐੱਸ. ਲੋਕੇਸ਼ ਕੁਮਾਰ ਨੇ ਖਸਤਾ ਇਮਾਰਤਾਂ ਜਾਂ ਝੋਂਪੜੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਕੰਪਲੈਕਸ ਖਾਲੀ ਕਰਨ ਦੀ ਅਪੀਲ ਕੀਤੀ ਹੈ।

DIsha

This news is Content Editor DIsha