ਹੈਦਰਾਬਾਦ ਐਨਕਾਊਂਟਰ ਦੀ ਹੋਵੇਗੀ ਜਾਂਚ, ਤੇਲੰਗਾਨਾ ਸਰਕਾਰ ਨੇ ਗਠਿਤ ਕੀਤੀ SIT

12/09/2019 10:28:23 AM

ਹੈਦਰਾਬਾਦ— ਹੈਦਰਾਬਾਦ 'ਚ ਇਕ ਮਹਿਲਾ ਡਾਕਟਰ ਨਾਲ ਰੇਪ ਅਤੇ ਉਸ ਦੇ ਕਤਲ ਦੇ ਚਾਰੇ ਦੋਸ਼ੀਆਂ ਦੇ ਮੁਕਾਬਲੇ 'ਚ ਮਾਰੇ ਜਾਣ ਦੀ ਜਾਂਚ ਲਈ ਤੇਲੰਗਾਨਾ ਸਰਕਾਰ ਨੇ ਇਕ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਗਠਿਤ ਕੀਤਾ ਹੈ। ਇਸ ਸੰਬੰਧ 'ਚ ਐਤਵਾਰ ਨੂੰ ਇਕ ਸਰਕਾਰੀ ਆਦੇਸ਼ ਜਾਰੀ ਕੀਤਾ ਗਿਆ ਹੈ। ਆਦੇਸ਼ 'ਚ ਕਿਹਾ ਗਿਆ ਹੈ ਕਿ ਚਾਰੇ ਦੋਸ਼ੀਆਂ ਦੀ ਮੌਤ ਕਿਹੜੇ ਹਾਲਾਤਾਂ 'ਚ ਹੋਈ, ਇਸ ਮਾਮਲੇ ਦੀ ਲਗਾਤਾਰ ਅਤੇ ਕੇਂਦਰਿਤ ਜਾਂਚ ਦੀ ਜ਼ਰੂਰਤ ਹੈ ਅਤੇ ਇਸ ਲਈ ਵਿਸ਼ੇਸ਼ ਜਾਂਚ ਦਲ ਗਠਿਤ ਕੀਤਾ ਗਿਆ ਹੈ।

ਆਦੇਸ਼ 'ਚ ਕਿਹਾ ਗਿਆ ਹੈ ਕਿ ਰਚਾਕੋਂਡਾ ਪੁਲਸ ਮਹੇਸ਼ ਐੱਮ. ਭਗਤ ਦੀ ਅਗਵਾਈ ਵਾਲੇ 8 ਮੈਂਬਰੀ ਦਲ ਨੂੰ ਮੁਕਾਬਲੇ ਦੇ ਸੰਬੰਧ 'ਚ ਦਰਜ ਮਾਮਲੇ ਦੀ ਜਾਂਚ ਆਪਣੇ ਹੱਥ 'ਚ ਲੈਣੀ ਚਾਹੀਦੀ ਅਤੇ ਇਸ ਦੇ ਨਾਲ ਹੀ ਸੁਪਰੀਮ ਕੋਰਟ ਦੇ ਨਿਰਦੇਸ਼ ਅਨੁਸਾਰ ਇਸ ਨਾਲ ਸੰਬੰਧਤ ਸਾਰੇ ਦਰਜ ਮਾਮਲਿਆਂ ਦੀ ਜਾਂਚ ਐੱਸ.ਆਈ.ਟੀ. ਨੂੰ ਸੌਂਪ ਦਿੱਤੀ ਜਾਣੀ ਚਾਹੀਦੀ। ਚੇਟਨਪੱਲੀ 'ਚ ਸ਼ੁੱਕਰਵਾਰ ਸਵੇਰੇ ਸਾਰੇ ਦੋਸ਼ੀ ਪੁਲਸ ਨਾਲ ਇਕ ਮੁਕਾਬਲੇ 'ਚ ਸ਼ੁੱਕਰਵਾਰ ਸਵੇਰੇ ਮਾਰੇ ਗਏ ਸਨ। ਦੋਸ਼ੀਆਂ ਨੂੰ ਘਟਨਾ ਦੀ ਜਾਂਚ ਦੇ ਸੰਬੰਧ 'ਚ ਅਪਰਾਧ ਸਥਾਨ 'ਤੇ ਲਿਜਾਇਆ ਗਿਆ ਸੀ, ਜਿੱਥੇ ਪੁਲਸ ਨੇੜੇ 25 ਸਾਲਾ ਮਹਿਲਾ ਡਾਕਟਰ ਦੀ ਲਾਸ਼ 28 ਨਵੰਬਰ ਨੂੰ ਮਿਲੀ ਸੀ। ਸਾਈਬਰਾਬਾਦ ਪੁਲਸ ਦਾ ਕਹਿਣਾ ਹੈ ਕਿ 2 ਦੋਸ਼ੀਆਂ ਤੋਂ ਹਥਿਆਰ ਖੋਹ ਲਏ ਸਨ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ, ਜਿਸ ਤੋਂ ਬਾਅਦ ਪੁਲਸ ਨੇ ਜਵਾਬੀ ਕਾਰਵਾਈ 'ਚ ਗੋਲੀਆਂ ਚਲਾਈਆਂ।

DIsha

This news is Content Editor DIsha