ਪਤੀ ਨੇ ਪਤਨੀ ਨੂੰ ਵਟਸਐਪ ਰਾਹੀਂ ਦਿੱਤਾ ਤਿੰਨ ਤਲਾਕ

09/19/2018 11:54:15 AM

ਹੈਦਰਾਬਾਦ— ਪੂਰੇ ਦੇਸ਼ 'ਚ ਤਿੰਨ ਤਲਾਕ ਵਰਗੀ ਕੁਪ੍ਰਥਾ ਨਾਲ ਪੀੜਤ ਔਰਤਾਂ ਕੋਰਟ ਦਾ ਰੁਖ ਕਰ ਰਹੀਆਂ ਹਨ ਅਤੇ ਆਪਣੀ ਆਵਾਜ਼ ਉਠਾ ਰਹੀਆਂ ਹਨ। ਇਸ ਦੇ ਬਾਵਜੂਦ ਦੇਸ਼ 'ਚ ਇਸ ਪ੍ਰਥਾ ਦਾ ਅੰਤ ਨਹੀਂ ਹੋ ਰਿਹਾ ਹੈ। ਕਦੀ ਮੁਸਲਿਮ ਔਰਤਾਂ ਦੇ ਪਤੀ ਉਨ੍ਹਾਂ ਨੂੰ ਘਰ 'ਚ ਤਲਾਕ ਦੇ ਰਹੇ ਹਨ ਅਤੇ ਕਦੀ ਫੋਨ 'ਤੇ ਪਰ ਹੈਦਰਾਬਾਦ 'ਚ ਇਕ 29 ਸਾਲਾ ਔਰਤ ਨੇ ਦਾਅਵਾ ਕੀਤਾ ਕਿ ਉਸਦੇ ਪਤੀ ਨੇ ਉਸ ਨੂੰ ਵਟਸਐਪ ਦੇ ਜ਼ਰੀਏ ਤਲਾਕ ਦਿੱਤਾ ਹੈ।
ਮਹਿਲਾ ਨੇ ਕਿਹਾ ਕਿ ਮੇਰਾ ਵਿਆਹ ਮਈ 2017 'ਚ ਅੋਮਾਨ 'ਚ ਰਹਿਣ ਵਾਲੇ ਇਕ ਵਿਅਕਤੀ ਨਾਲ ਹੈਦਰਾਬਾਦ ਹੋਇਆ ਸੀ। ਵਿਆਹ ਦੇ ਬਾਅਦ ਤੋਂ ਮੈਂ ਆਪਣੇ ਪਤੀ ਨਾਲ ਇਕ ਸਾਲ ਤੋਂ ਅੋਮਾਨ 'ਚ ਰਹਿ ਰਹੀ ਸੀ। ਉਥੇ ਮੈਂ ਗਰਭਵਤੀ ਹੋਈ ਅਤੇ ਇਕ ਬੱਚੇ ਨੂੰ ਜਨਮ ਦਿੱਤਾ ਪਰ ਖਰਾਬ ਸਿਹਤ ਕਾਰਨ ਉਸ ਬੱਚੇ ਦੀ ਤਿੰਨ ਮਹੀਨੇ 'ਚ ਹੀ ਮੌਤ ਹੋ ਗਈ। 


ਉਸ ਨੇ ਕਿਹਾ ਕਿ ਬੱਚੇ ਦੀ ਮੌਤ ਦੇ ਕੁਝ ਸਮੇਂ ਬਾਅਦ ਇਸ ਸਾਲ 30 ਜੁਲਾਈ ਨੂੰ ਮੇਰੇ ਪਤੀ ਨੇ ਮੈਨੂੰ ਹੈਦਰਾਬਾਦ ਮਾਂ ਕੋਲ ਇਲਾਜ ਲਈ ਭੇਜ ਦਿੱਤਾ। ਜਦੋਂ ਮੈਂ ਇੱਥੇ ਆ ਗਈ ਤਾਂ ਉਨ੍ਹਾਂ ਨੇ ਵਟਸਐਪ ਦੇ ਜ਼ਰੀਏ ਮੈਨੂੰ ਤਲਾਕ ਦੇ ਦਿੱਤਾ। ਵਟਸਐਪ 'ਤੇ ਤਲਾਕ ਮਿਲਣ ਦੇ ਬਾਅਦ ਪੀੜਤਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਮਦਦ ਦੀ ਗੁਹਾਰ ਲਗਾਈ ਹੈ। ਪੀੜਤਾ ਦਾ ਕਹਿਣਾ ਹੈ ਕਿ 12 ਅਗਸਤ ਦੇ ਬਾਅਦ ਉਸ ਦੇ ਪਤੀ ਨਾ ਤਾਂ ਫੋਨ ਚੁੱਕਿਆ ਅਤੇ ਨਾ ਹੀ ਕੋਈ ਜਵਾਬ ਦੇ ਰਿਹਾ ਹੈ। ਉਹ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਨਿਆਂ ਲਈ ਮਦਦ ਚਾਹੁੰਦੀ ਹੈ।