ਪ੍ਰੇਮ ਪ੍ਰਸੰਗ ਨੂੰ ਲੈ ਕੇ ਪਤੀ ਨੇ ਪਤਨੀ ਅਤੇ ਉਸ ਦੇ ਪ੍ਰੇਮੀ ਦਾ ਕਰ ਦਿੱਤਾ ਕਤਲ

06/30/2016 1:04:18 PM

ਭਰਤਪੁਰ— ਰਾਜਸਥਾਨ ''ਚ ਭਰਤਪੁਰ ਜ਼ਿਲੇ ਦੇ ਅਟਲ ਬੰਧ ਥਾਣਾ ਖੇਤਰ ਦੇ ਹੀਰਾਦਾਸ ਸਥਿਤ ਵਿਜੇ ਨਗਰ ਕਾਲੋਨੀ ''ਚ ਪ੍ਰੇਮ ਪ੍ਰਸੰਗ ਨੂੰ ਲੈ ਕੇ ਵੀਰਵਾਰ ਨੂੰ ਇਕ ਪਤੀ ਨੇ ਆਪਣੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗੋਲੀ ਮਾਰ ਦਿੱਤੀ। ਪੁਲਸ ਸੂਤਰਾਂ ਅਨੁਸਾਰ ਪ੍ਰੇਮ ਪ੍ਰਸੰਗ ਤੋਂ ਦੁਖੀ ਮੁਕੇਸ਼ ਨੇ ਆਪਣੀ ਪਤਨੀ ਅਤੇ ਉਸ ਦੇ ਪ੍ਰੇਮੀ ਪ੍ਰਕਾਸ਼ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਅਤੇ ਦੋਹਾਂ ਨੂੰ ਜ਼ਿਲਾ ਹਸਪਤਾਲ ''ਚ ਭਰਤੀ ਕਰਵਾਇਆ ਗਿਆ ਪਰ ਦੋਹਾਂ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਜੈਪੁਰ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਨੇ ਦੋਸ਼ੀ ਮੁਕੇਸ਼ ਨੂੰ ਹਿਰਾਸਤ ''ਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

Disha

This news is News Editor Disha