ਪਤੀ ਦੀਆਂ ਦੋਵੇਂ ਪਤਨੀਆਂ ਨੂੰ ਹਰਕਤਾਂ ਤੋਂ ਹੋਇਆ ਸ਼ੱਕ, ਪਹੁੰਚੀਆਂ ਥਾਣੇ

05/28/2017 9:11:06 AM

ਨਵੀਂ ਦਿੱਲੀ — ਬਿਹਾਰ ਦੀ ਰਾਜਧਾਨੀ ਪਟਨਾ ਦੇ ਫੁਲਵਾਰੀ ਸ਼ਰੀਫ ਥਾਣੇ ''ਚ ਇਕ ਬਹੁਤ ਹੀ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਕ ਵਿਅਕਤੀ ''ਤੇ ਦੋ ਔਰਤਾਂ ਪਤੀ ਹੋਣ ਦਾ ਦਾਅਵਾ ਕਰ ਰਹੀਆਂ ਹਨ ਕਿ ਉਹ ਵਿਅਕਤੀ ਉਨ੍ਹਾਂ ਦਾ ਪਤੀ ਹੈ। ਇੰਨਾ ਹੀ ਨਹੀਂ ਦੋਵੇਂ ਔਰਤਾਂ ਕੋਲ ਵਿਆਹ ਦੇ ਪੱਕੇ ਸਬੂਤ ਵੀ ਹਨ।
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਅਰੁਣ ਨਾਮ ਦੇ ਵਿਅਕਤੀ ''ਤੇ ਦੋ ਔਰਤਾਂ ਆਪਣੇ ਪਤੀ ਹੋਣ ਦਾ ਦਾਅਵਾ ਕਰ ਰਹੀਆਂ ਹਨ। ਇਕ ਔਰਤ ਨੇ ਦੱਸਿਆ ਕਿ ਅਰੁਣ ਨਾਲ ਉਸਦਾ ਵਿਆਹ 1996 ''ਚ ਹੋਇਆ ਅਤੇ ਉਸਦੇ ਬੱਚੇ ਵੀ ਹਨ। ਇਸ ਦੇ ਨਾਲ ਹੀ ਦੂਸਰੀ ਔਰਤ ਦੇ ਕੋਲ ਵੀ ਅਰੁਣ ਦੇ ਨਾਲ ਵਿਆਹ ਦੀਆਂ ਫੋਟੋਆਂ ਅਤੇ ਵੀਡੀਓ ਹੈ। ਦੂਸਰੀ ਔਰਤ ਨੇ ਦੱਸਿਆ ਕਿ ਉਸਨੂੰ ਨਹੀਂ ਪਤਾ ਸੀ ਕਿ ਅਰੁਣ ਪਹਿਲਾ ਤੋਂ ਹੀ ਵਿਆਹਿਆਂ ਹੋਇਆ ਹੈ।
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਅਰੁਣ ਇਕ ਨਰਸਿੰਗ ਹੋਮ ਚਲਾਉਂਦਾ ਹੈ ਅਤੇ ਉਸਦਾ ਪਹਿਲਾਂ ਵਿਆਹ 1996 ''ਚ ਹੋਇਆ ਸੀ। ਪਹਿਲੇ ਵਿਆਹ ਤੋਂ ਇਕ ਬੇਟਾ ਅਤੇ ਬੇਟੀ ਵੀ ਹੈ ਜੋ ਕਿ ਕਾਫੀ ਵੱਡੇ ਹੋ ਚੁੱਕੇ ਹਨ। ਅਰੁਣ ਨੇ ਚੋਰੀ-ਚੋਰੀ  ਦੂਜਾ ਵਿਆਹ ਵੀ ਕਰਵਾ ਲਿਆ। ਅਰੁਣ ਜਦੋਂ ਦੂਸਰੀ ਪਤਨੀ ਕੋਲ ਜਾਂਦਾ ਤਾਂ ਪਹਿਲੀ ਪਤਨੀ ਨੂੰ ਕਹਿ ਜਾਂਦਾ ਕਿ ਉਹ ਕਿਸੇ ਕੰਮ ਲਈ ਬਾਹਰ ਜਾ ਰਿਹਾ ਹੈ ਅਤੇ ਜਦੋਂ ਪਹਿਲੀ ਪਤਨੀ ਕੋਲ ਜਾਂਦਾ ਤਾਂ ਦੂਸਰੀ ਪਤਨੀ ਨੂੰ ਕਹਿ ਦਿੰਦਾ ਕਿ ਉਹ ਕਿਤੇ ਬਾਹਰ ਜਾ ਰਿਹਾ ਹੈ। 
ਇਸ ਤਰ੍ਹਾਂ ਦੀਆਂ ਚਲਾਕੀਆਂ ਜ਼ਿਆਦਾ ਦੇਰ ਨਹੀਂ ਚਲਦੀਆਂ ਹੋਲੀ-ਹੋਲੀ ਦੋਵਾਂ ਪਤਨੀਆਂ ਨੂੰ ਆਪਣੇ ਪਤੀ ''ਤੇ ਸ਼ੱਕ ਹੋਣ ਲੱਗਾ। ਇਕ ਦਿਨ ਦੋਵੇਂ ਪਤਨੀਆਂ ਥਾਣੇ ਪਹੁੰਚ ਗਈਆਂ। ਪੁਲਸ ਨੇ ਅਰੁਣ ਨੂੰ ਥਾਣੇ ਬੁਲਾਇਆ ਅਤੇ ਦੋਵੇਂ ਔਰਤਾਂ ਦੇ ਸਾਹਮਣੇ ਪੁੱਛ-ਗਿੱਛ ਕੀਤੀ। ਪਹਿਲਾਂ ਤਾਂ ਅਰੁਣ ਨੇ ਦੂਸਰੀ ਪਤਨੀ ਨੂੰ ਪਛਾਣਨ ਤੋਂ ਮਨ੍ਹਾ ਕਰ ਦਿੱਤਾ। ਫਿਰ ਦੂਸਰੀ ਔਰਤ ਨੇ ਫੋਟੋਆਂ ਅਤੇ ਵੀਡੀਓ ਦਿਖਾਈ ਅਤੇ ਪੁਲਸ ਨੇ ਜੇਲ ਭੇਜਣ ਦੀ ਧਮਕੀ ਦਿੱਤੀ ਤਾਂ ਅਰੁਣ ਡਰ ਗਿਆ ਅਤੇ ਆਪਣੀ ਗੱਲ ਮੰਨ ਗਿਆ।
ਹੁਣ ਸਮੱਸਿਆ ਇਹ ਹੋ ਗਈ ਕਿ ਅਰੁਣ ਨੂੰ ਕਿਸ ਦੇ ਨਾਲ ਭੇਜਿਆ ਜਾਵੇ। ਦੋਵੇਂ ਧਿਰਾਂ ਜਦੋਂ ਤੂੰ-ਤੂੰ, ਮੈਂ-ਮੈਂ ਕਰਕੇ ਥੱਕ ਗਈਆਂ ਤਾਂ ਇਹ ਗੱਲ ਸਾਫ ਹੋ ਗਈ ਕਿ ਸਮਝੋਤਾ ਹੀ ਕਰਨਾ ਪਵੇਗਾ। ਹੁਣ ਲਿਖਤ ਸਮਝੋਤੇ ਦੇ ਮੁਤਾਬਕ ਹਫਤੇ ''ਚ ਤਿੰਨ ਦਿਨ ਅਰੁਣ ਪਹਿਲੀ ਪਤਨੀ ਦੇ ਨਾਲ ਅਤੇ ਤਿੰਨ ਦਿਨ ਦੂਸਰੀ ਪਤਨੀ ਦੇ ਨਾਲ ਰਹੇਗਾ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਫਿਲਮੀ ਕਹਾਣੀਆਂ ਯਾਦ ਆ ਗਈਆਂ। ਜਿਸ ਤਰ੍ਹਾਂ ਅਨਿਲ ਕਪੂਰ ਦੀ ਘਰਵਾਲੀ-ਬਾਹਰਵਾਲੀ ਅਤੇ ਗੋਵਿੰਦਾ ਦੀ ਸੈਂਡਵਿੱਚ ਸ਼ਾਮਿਲ ਹਨ।