ਪਤੀ ਨੇ ਪ੍ਰੇਮੀ ਨਾਲ ਕਰਵਾ ਦਿੱਤਾ ਪਤਨੀ ਦਾ ਵਿਆਹ, ਤੋਹਫੇ ''ਚ ਦਿੱਤਾ ਬੇਟਾ

04/22/2019 5:25:13 PM


ਭਾਗਲਪੁਰ— ਬਿਹਾਰ ਦੇ ਭਾਗਲਪੁਰ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸ਼ਖਸ ਨੇ ਆਪਣੀ ਪਤਨੀ ਦਾ ਵਿਆਹ ਕਿਸੇ ਦੂਜੇ ਨੌਜਵਾਨ ਨਾਲ ਕਰਵਾ ਦਿੱਤਾ। ਇਹੀ ਨਹੀਂ ਉਸ ਸ਼ਖਸ ਨੇ ਆਪਣਾ ਢਾਈ ਸਾਲ ਦਾ ਬੱਚਾ ਵੀ ਪਤਨੀ ਨੂੰ ਤੋਹਫੇ ਦੇ ਤੌਰ 'ਤੇ ਸੌਂਪ ਦਿੱਤਾ। ਇਸ ਵਿਆਹ ਦੀ ਚਰਚਾ ਪੂਰੇ ਜ਼ਿਲੇ 'ਚ ਹੋ ਰਹੀ ਹੈ। ਮਾਮਲਾ ਭਾਗਲਪੁਰ ਦੇ ਸਾਲੇਪੁਰ ਪਿੰਡ ਦਾ ਹੈ। ਜਿੱਥੇ ਇਕ ਸ਼ਖਸ ਆਪਣੀ ਪਤਨੀ ਨਾਲ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ। ਉਸ ਦਾ ਇਕ ਢਾਈ ਸਾਲ ਦਾ ਬੇਟਾ ਵੀ ਸੀ। ਇਸੇ ਦੌਰਾਨ ਕਿਸੇ ਮਾਮਲੇ 'ਚ ਉਸ ਸ਼ਖਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਜੇਲ ਜਾਣਾ ਪਿਆ। ਇਸ ਦਰਮਿਆਨ ਉਸ ਸ਼ਖਸ ਦੀ ਪਤਨੀ ਦੇ ਸੰਬੰਧ ਮਕਾਨ ਮਾਲਕ ਦੇ ਬੇਟੇ ਮੋਨੂੰ ਨਾਲ ਹੋ ਗਏ। 

ਜਦੋਂ ਔਰਤ ਦਾ ਪਤੀ ਜੇਲ ਤੋਂ ਛੁੱਟ ਕੇ ਵਾਪਸ ਆਇਆ ਤਾਂ ਪਤਨੀ ਦੀ ਕਰਤੂਤ ਉਸ ਦੇ ਸਾਹਮਣੇ ਆ ਗਈ। ਫਿਰ ਅਚਾਨਕ ਉਸ ਨੇ ਅਜਿਹਾ ਫੈਸਲਾ ਲਿਆ ਕਿ ਸੁਣ ਕੇ ਹੋਰ ਲੋਕ ਹੈਰਾਨ ਹੋ ਗਏ। ਉਸ ਨੇ ਆਪਣੀ ਪਤਨੀ ਦਾ ਵਿਆਹ ਉਸ ਦੇ ਪ੍ਰੇਮੀ ਮੋਨੂੰ ਨਾਲ ਕਰਵਾਉਣ ਦਾ ਮਨ ਬਣਾ ਲਿਆ। ਫਿਰ ਪੇਂਡੂ ਪੰਚਾਇਤ ਭਵਨ 'ਚ ਸਰਪੰਚ ਪਵਨ ਕੁਮਾਰ ਸਾਹ ਸਮੇਤ ਕਈ ਲੋਕਾਂ ਦੀ ਮੌਜੂਦਗੀ 'ਚ ਉਸ ਨੇ ਦੋਹਾਂ ਦਾ ਵਿਆਹ ਕਰਵਾ ਦਿੱਤਾ। ਉਸ ਨੇ ਆਪਣਾ ਢਾਈ ਸਾਲ ਦਾ ਬੇਟਾ ਵੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਤੋਹਫੇ 'ਚ ਦੇ ਦਿੱਤਾ। ਦੱਸਣਯੋਹ ਹੈ ਕਿ ਆਪਣੀ ਪਤਨੀ ਦਾ ਵਿਆਹ ਕਰਵਾਉਣ ਵਾਲੇ ਕਾਜਬਲੀਚਕ ਵਾਸੀ ਸ਼ਖਸ ਦਾ ਵਿਆਹ ਕਰੀਬ 4 ਸਾਲ ਪਹਿਲਾਂ ਗੋਡਾ ਜ਼ਿਲੇ ਦੇ ਇਕ ਪਿੰਡ 'ਚ ਹੋਇਆ ਸੀ। ਉਸ ਦੇ ਬਾਅਦ ਤੋਂ ਸਾਲੇਪੁਰ ਆ ਕੇ ਕਿਰਾਏ ਦੇ ਮਕਾਨ 'ਚ ਰਹਿਣ ਲੱਗਾ ਸੀ। ਹੁਣ ਇਹ ਮਾਮਲਾ ਪੂਰੇ ਜ਼ਿਲੇ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

DIsha

This news is Content Editor DIsha