ਪਤੀ-ਪਤਨੀ ਨੇ ਬੱਚੀ ਦੀ ਹੱਤਿਆ ਕਰ ਕੇ ਖੁਦ ਵੀ ਲਿਆ ਫਾਹ

03/06/2020 8:08:28 PM

ਮੁੰਬਈ – ਠਾਣੇ ਜ਼ਿਲੇ ’ਚ ਇਕ ਪਤੀ-ਪਤਨੀ ਨੇ ਆਪਣੀ ਬੱਚੀ ਦੀ ਹੱਤਿਆ ਕਰਨ ਤੋਂ ਬਾਅਦ ਫਾਹ ਲਾ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੇ ਮੋਬਾਇਲ ਫੋਨ ’ਤੇ ਸੁਸਾਈਡ ਨੋਟ ਮਿਲਿਆ ਹੈ, ਜਿਸ ’ਚ ਪਤੀ-ਪਤਨੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਸਨ, ਜਿਸ ਕਾਰਣ ਉਨ੍ਹਾਂ ਨੇ ਇਹ ਕਦਮ ਚੁੱਕਿਆ। ਮ੍ਰਿਤਕਾਂ ਦੀ ਪਛਾਣ ਸ਼ਿਵਰਾਮ ਪਾਟਿਲ (44), ਉਸ ਦੀ ਪਤਨੀ ਦੀਪਿਕਾ (42) ਅਤੇ ਚਾਰ ਸਾਲਾ ਬੇਟੀ ਅਨੁਸ਼ਕਾ ਦੇ ਤੌਰ ’ਤੇ ਹੋਈ ਹੈ।

ਪਾਟਿਲ ਨੇੜੇ ਹੀ ਇਕ ਰਾਈਸ ਮਿੱਲ ’ਚ ਕੰਮ ਕਰਦਾ ਸੀ। ਮੁੱਢਲੀ ਜਾਂਚ ’ਚ ਪਤਾ ਲੱਗਾ ਹੈ ਕਿ ਪਤੀ-ਪਤਨੀ ਨੇ ਘਰੇਲੂ ਝਗੜਿਆਂ ਤੋਂ ਪ੍ਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ। ਇਕ ਵਟਸਐਪ ਸੁਸਾਈਡ ਨੋਟ ’ਚ ਪਤੀ-ਪਤਨੀ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਸਨ, ਇਸ ਲਈ ਉਨ੍ਹਾਂ ਨੇ ਖੁਦਕੁਸ਼ੀ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਸੁਸਾਈਡ ਨੋਟ ’ਚ 13 ਰਿਸ਼ਤੇਦਾਰਾਂ ਨੂੰ ਸਖਤ ਸਜ਼ਾ ਦਿੱਤੇ ਜਾਣ ਦੀ ਵੀ ਮੰਗ ਕੀਤੀ ਹੈ। ਅਧਿਕਾਰੀ ਨੇ ਦੱਸਿਆ ਹੈ ਸ਼ਿਵਰਾਮ ਪਾਟਿਲ ਨੇ ਸੁਸਾਈਡ ਨੋਟ ’ਚ ਉਨ੍ਹਾਂ ਦੀ ਜਾਇਦਾਦ ਦੀਪਿਕਾ ਦੇ ਭਰਾ ਨੂੰ ਦੇਣ ਦੀ ਗੱਲ ਕਹੀ ਹੈ, ਜੋ ਉਹ ਕਿਸੇ ਅਨਾਥ ਆਸ਼ਰਮ ਨੂੰ ਦਾਨ ਕਰ ਦੇਵੇ।

Inder Prajapati

This news is Content Editor Inder Prajapati