ਪੀ.ਐੱਮ. ਮੋਦੀ ਦੇ ਸਵਾਗਤ ''ਚ ਹਾਵੜਾ ਬ੍ਰਿਜ ਹੋਇਆ ਰੰਗੀਨ

01/11/2020 1:18:44 AM

ਕੋਲਕਾਤਾ — ਕੋਲਕਾਤਾ ਦੇ ਹਾਵੜਾ ਬ੍ਰਿਜ 'ਤੇ ਸ਼ੁੱਕਰਵਾਰ ਦੀ ਰਾਤ ਇਕ ਅਜੀਬ ਨਜ਼ਾਰਾ ਦੇਖਣ ਨੂੰ ਮਿਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਨੀਵਾਰ ਨੂੰ ਕੋਲਕਾਤਾ ਦੌਰੇ ਤੋਂ ਪਹਿਲਾਂ ਕੋਲਕਾਤਾ ਦੇ ਹਾਵੜਾ ਬ੍ਰਿਜ ਨੂੰ ਪੂਰੀ ਤਰ੍ਹਾਂ ਰੰਗੀਨ ਲਾਇਟਾਂ ਨਾਲ ਸਜਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਉਥੇ ਕਾਫੀ ਖੂਬਸੂਰਤ ਨਜ਼ਾਰਾ ਦਿਖਣ ਲੱਗਾ ਹੈ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ 11-12 ਜਨਵਰੀ ਨੂੰ ਦੋ ਦਿਨਾਂ ਦੌਰੇ 'ਤੇ ਪੱਛਮੀ ਬੰਗਾਲ ਜਾਣਗੇ। ਇਥੇ ਪ੍ਰਧਾਨ ਮੰਤਰੀ ਕੋਲਕਾਤਾ ਪੋਰਟ ਟਰੱਸਟ ਦੀ 150ਵੀਂ ਵਰ੍ਹੇਗੰਢ ਸੈਲੀਬ੍ਰੇਸ਼ਨ 'ਚ ਹਿੱਸਾ ਲੈਣਗੇ।

ਦੱਸਣਯੋਗ ਹੈ ਕਿ ਪੱਛਮੀ ਬੰਗਾਲ 'ਚ ਨਵੇਂ ਨਾਗਰਿਕਤਾ ਕਾਨੂੰਨ 'ਤੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਦੋ ਦਿਨਾਂ ਯਾਤਰਾ 'ਤੇ ਇਥੇ ਪਹੁੰਚਣਗੇ। ਸੂਬਾ ਪ੍ਰਸ਼ਾਸਨ ਨੇ ਉਨ੍ਹਾਂ ਦੀ ਯਾਤਰਾ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਖਤ ਸੁਰੱਖਿਆ ਵਿਵਸਥਾ ਕਰਨ ਦਾ ਦਾਅਵਾ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਈ ਸੰਗਠਨਾਂ ਨੇ ਐਲਾਨ ਕੀਤਾ ਹੈ ਕਿ ਮੋਦੀ ਖਿਲਾਫ ਪ੍ਰਦਰਸ਼ਨ ਕਰਾਂਗੇ ਅਤੇ ਉਨ੍ਹਾਂ ਨੂੰ ਕਾਲਾ ਝੰਡਾ ਦਿਖਾਵਾਂਗੇ। ਇਨ੍ਹਾਂ ਦਲਾਂ 'ਚ ਵਾਮ ਦਲਾਂ ਨਾਲ ਜੁੜੇ ਸੰਗਠਨ ਵੀ ਹਨ। ਸੂਤਰਾਂ ਮੁਤਾਬਕ ਇਨ੍ਹਾਂ ਸੰਗਠਨਾਂ ਨੇ ਉਨ੍ਹਾਂ ਰਾਸਤਿਆਂ 'ਤੇ ਆਪਣੇ ਸਮਰਥਕ ਨੂੰ ਇਕੱਠੇ ਕਰਨ ਦੀ ਯੋਜਨਾ ਬਣਾਈ ਹੈ ਜਿਥੋਂ ਪ੍ਰਧਾਨ ਮੰਤਰੀ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਲੰਘਣਗੇ।

 


Inder Prajapati

Content Editor

Related News