ਕਿੰਝ ਆਇਆ ਸਮੋਸਾ ਭਾਰਤ ''ਚ

10/17/2017 3:17:58 AM

ਨਵੀਂ ਦਿੱਲੀ— ਤੁਸੀਂ ਸਮੋਸੇ ਨੂੰ ਭਾਵੇ ਹੀ 'ਸਟ੍ਰੀਟ ਫੂਡ' ਮੰਨੋ ਪਰ ਇਹ ਸਿਰਫ ਸਟ੍ਰੀਟ ਫੂਡ ਨਹੀਂ ਸਗੋਂ ਉਸ ਤੋਂ ਵੀ ਵਧਕੇ ਹੈ। ਸਮੋਸਾ ਇਸ ਗੱਲ ਦਾ ਸਬੂਤ ਹੈ ਕਿ ਗਲੋਬਲਾਇਜੇਸ਼ਨ ਕੋਈ ਨਵੀਂ ਚੀਜ਼ ਨਹੀਂ ਹੈ। ਸਮੋਸਾ ਖਾਣ ਤੋਂ ਬਾਅਦ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਕਿਸੇ ਚੀਜ਼ ਦੀ ਪਹਿਚਾਣ ਦੇਸ਼ ਦੀ ਸਰੱਹਦ ਨਾਲ ਤੈਅ ਨਹੀਂ ਹੁੰਦੀ। ਜ਼ਿਆਦਾਤਰ ਲੋਕ ਮੰਨਦੇ ਹਨ ਕਿ ਸਮੋਸਾ ਇਕ ਭਾਰਤੀ ਨਮਕੀਨ ਪਕਵਾਨ ਹੈ ਪਰ ਇਸ ਨਾਲ ਜੁੜਿਆ ਇਤਿਹਾਸ ਕੁਝ ਹੋਰ ਹੀ ਬਿਆਨ ਕਰਦਾ ਹੈ।
ਦਰਅਸਲ ਸਮੋਸਾ ਮੀਲਾਂ ਦੂਰ ਈਰਾਨ ਦੇ ਪ੍ਰਾਚੀਨ ਸਾਮਰਾਜ ਤੋਂ ਆਇਆ ਹੈ। ਕੁਝ ਵੀ ਹੋ ਜਾਵੇ ਭਾਰਤੀ ਲੋਕ ਇਸ ਨੂੰ ਖਾਣਾ ਨਹੀਂ ਛੱਡਣਗੇ। ਕੋਈ ਨਹੀਂ ਜਾਣਦਾ ਕਿ ਪਹਿਲੀ ਵਾਰ ਤਿਕੋਨਾ ਸਮੋਸਾ ਕਦੋਂ ਬਣਾਇਆ ਗਿਆ ਪਰ ਇੰਨਾ ਜ਼ਰੂਰ ਪਤਾ ਹੈ ਕਿ ਇਸ ਦਾ ਨਾਂ ਸਮੋਸਾ ਫਾਰਸੀ ਭਾਸ਼ਾ 'ਸੰਬੁਸ਼ਕ' ਤੋਂ ਆਇਆ ਹੈ। ਸਮੋਸੇ ਦਾ ਪਹਿਲੀ ਵਾਰ ਜ਼ਿਕਰ 11ਵੀਂ ਸਦੀ 'ਚ ਫਾਰਸੀ ਇਤਿਹਾਸਕਾਰ ਅਬੁਲ-ਫਜ਼ਲ ਬੇਹਾਕੀ ਦੀ ਲਿਖਣੀ 'ਚ ਮਿਲਦਾ ਹੈ। ਉਨ੍ਹਾਂ ਨੇ ਗਜਨਵੀ ਸਮਾਰਾਜ ਦੇ ਸ਼ਾਹੀ ਦਰਬਾਰ 'ਚ ਪੇਸ਼ ਕੀਤੀ ਜਾਣ ਵਾਲੀ 'ਨਮਕੀਨ' ਚੀਜ਼ ਦਾ ਜ਼ਿਕਰ ਕੀਤਾ ਹੈ, ਜਿਸ 'ਚ ਕੀਮਾ ਤੇ ਸੁਕੇ ਮੇਵੇ ਭਰੇ ਹੁੰਦੇ ਹਨ। ਇਸ ਨੂੰ ਉਦੋਂ ਤਕ ਪਕਾਇਆ ਜਾਂਦਾ ਹੈ ਜਦੋਂ ਤਕ ਇਹ ਕ੍ਰਿਸਪੀ ਨਾ ਹੋ ਜਾਵੇ ਪਰ ਲਗਾਤਾਰ ਭਾਰਤ ਆਉਣ ਵਾਲੇ ਪ੍ਰਵਾਸੀਆਂ ਦੀ ਖੇਪ ਨੇ ਸਮੋਸੇ ਦਾ ਰੂਪ ਰੰਗ ਹੀ ਬਦਲ ਦਿੱਤਾ।

ਸਮੇਂ ਦੇ ਨਾਲ ਜਿਵੇ ਹੀ ਸਮੋਸਾ ਤਾਜ਼ਿਕਿਸਤਾਨ ਤੇ ਉਜ਼ਬੇਕਿਸਤਾਨ ਪਹੁੰਚਿਆ ਇਸ 'ਚ ਪਹੁਤ ਬਦਲਾਅ ਆਇਆ ਤੇ ਜਿਵੇ ਕਿ ਭਾਰਤੀ ਖਾਣਿਆਂ ਦੇ ਮਾਹਿਰ 'ਪੁਸ਼ਪੇਸ਼ ਪੰਤ' ਦੱਸਦੇ ਹਨ ਕਿ ਇਹ 'ਕਿਸਾਨਾਂ ਦਾ ਪਕਵਾਨ' ਬਣ ਗਿਆ। ਹੁਣ ਇਹ ਇਕ ਜ਼ਿਆਦਾ ਕੈਲੋਰੀ ਵਾਲਾ ਪਕਵਾਨ ਬਣ ਗਿਆ ਹੈ। ਸਮੋਸਿਆਂ 'ਚ ਪਹਿਲਾਂ ਸੁਕੇ ਮੇਵੇ ਤੇ ਫਲ ਦੀ ਥਾਂ ਬਕਰੇ ਜਾਂ ਭੇਡ ਦਾ ਮੀਟ ਭਰ ਕੇ ਕਟੇ ਹੋਏ ਪਿਆਜ ਤੇ ਨਮਕ ਨਾਲ ਮਿਲਾ ਕੇ ਬਣਾਇਆ ਜਾਂਦਾ ਸੀ।
ਪ੍ਰੋਫੈਸਰ ਪੰਤ ਦਾ ਕਹਿਣਾ ਹੈ ਕਿ, ''ਮੇਰਾ ਮੰਨਣਾ ਹੈ ਕਿ ਸਮੋਸਾ ਤੁਹਾਨੂੰ ਦੱਸਦਾ ਹੈ ਕਿ ਕਿਵੇ ਅਜਿਹੇ ਪਕਵਾਨ ਸਾਡੇ ਤਕ ਪਹੁੰਚੇ ਤੇ ਕਿੰਝ ਭਾਰਤ ਨੇ ਉਨ੍ਹਾਂ ਨੂੰ ਆਪਣੇ ਜ਼ਰੂਰਤ ਦੇ ਹਿਸਾਬ ਨਾਲ ਪੂਰੀ ਤਰ੍ਹਾਂ ਬਦਲ ਕੇ ਆਪਣਾ ਬਣਾ ਲਿਆ ਹੈ।'' ਭਾਰਤ 'ਚ ਸਮੋਸੇ ਨੂੰ ਆਪਣੇ ਸਵਾਦ ਦੇ ਹਿਸਾਬ ਨਾਲ ਅਪਣਾਏ ਜਾਣ ਤੋਂ ਬਾਅਦ ਇਙ ਦੁਨੀਆ ਦਾ ਪਹਿਲਾ 'ਫਾਸਟ ਫੂਡ' ਬਣ ਗਿਆ। ਸਮੋਸੇ 'ਚ ਧਨੀਆ, ਕਾਲੀ ਮਿਰਚ, ਜ਼ੀਰਾ ਅਦਰਕ ਤੇ ਹੋਰ ਬਹੁਤ ਕੁਝ ਪਾ ਕੇ ਇਸ 'ਚ ਬਦਲਾਅ ਕੀਤਾ ਜਾਂਦਾ ਰਿਹਾ ਹੈ। ਇਸ ਦੇ ਅੰਦਰ ਭਰੀਆਂ ਜਾਣ ਵਾਲੀਆਂ ਚੀਜ਼ਾਂ ਵੀ ਬਦਲ ਗਈਆਂ ਹਨ ਹੁਣ ਮਾਸ ਦੀ ਥਾਂ ਸਬਜੀਆਂ ਨੇ ਲੈ ਲਈ ਹੈ। ਭਾਰਤ 'ਚ ਜਿਹੜਾ ਸਮੋਸਾ ਖਾਇਆ ਜਾਂਦਾ ਹੈ ਉਸ ਦੀ ਇਕ ਵੱਖਰੀ ਕਹਾਣੀ ਹੈ।

ਭਾਰਤ 'ਚ ਸਮੋਸਿਆਂ 'ਚ ਆਲੂ ਨਾਲ ਮਿਰਚ ਤੇ ਸੁਆਦੀ ਮਸਾਲੇ ਭਰ ਕੇ ਬਣਾਏ ਜਾਂਦੇ ਹਨ। 16ਵੀਂ ਸਦੀ 'ਚ ਪੁਰਤਗਾਲੀਆਂ ਦੇ ਆਲੂ ਲਿਆਉਣ ਤੋਂ ਬਾਅਦ ਸਮੋਸੇ 'ਚ ਇਸ ਦੀ ਵਰਤੋਂ ਹੋਣੀ ਸ਼ੁਰੂ ਹੋਈ। ਵੱਖ-ਵੱਖ ਥਾਂਵਾਂ 'ਤੇ ਵੱਖਰੇ-ਵੱਖਰੇ ਤਰ੍ਹਾਂ ਦੇ ਸਮੋਸੇ ਮਿਲਦੇ ਹਨ। ਸਮੇਂ ਦੇ ਨਾਲ-ਨਾਲ ਸਮੋਸਾ ਵਿਆਹ ਪਾਰਟੀਆਂ ਦਾ ਵੀ ਹਿੱਸਾ ਬਣ ਗਿਆ। ਮੋਰੱਕਨ ਯਾਤਰੀ ਇਬ੍ਰ ਬਤੂਤਾ ਨੇ ਮੁਹੰਮਦ ਬਿਨ ਤੁਗਲਕ ਦੇ ਦਰਬਾਰ 'ਚ ਹੋਣ ਵਾਲੇ ਸ਼ਾਹੀ ਦਾਵਤ 'ਚ ਪਰੋਸੇ ਗਏ ਸਮੋਸੇ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਸਮੋਸੇ ਦਾ ਜ਼ਿਕਰ ਕਰਦੇ ਹੋਏ ਲਿਖਿਆ ਕੀਮਾ ਤੇ ਮਟਰ ਭਰਿਆ ਹੋਇਆ ਪਤਲੀ ਪਰਤ ਵਾਲੀ ਪੈਸਟੀ ਸੀ।

ਪੰਜਾਬ 'ਚ ਅਕਸਰ ਪਨੀਰ ਵਾਲਾ ਸਮੋਸਾ ਮਿਲਦਾ ਹੈ, ਉਥੇ ਹੀ ਦਿੱਲੀ 'ਚ ਕਈ ਥਾਂਵਾਂ 'ਤੇ ਕਾਜੂ ਕਿਸ਼ਮਿਸ਼ ਪਾਏ ਜਾਂਦੇ ਹਨ। ਬੰਗਾਲੀ ਲੋਕ ਸਮੋਸੇ ਵਰਗੀ ਮਿਠਾਈ 'ਲਬੰਦ ਲਤਿਕਾ' ਬਹੁਤ ਪਸੰਦ ਕਰਦੇ ਹਨ ਜੋ ਕਿ ਮਾਵੇ ਨਾਲ ਭਰਿਆ ਮੀਠਾ ਸਮੋਸਾ ਹੁੰਦਾ ਹੈ। ਦਿੱਲੀ ਦੇ ਇਕ ਰੇਸਤਰਾਂ 'ਚ ਚਾਕਲੇਟ ਭਰਿਆ ਸਮੋਸਾ ਮਿਲਦਾ ਹੈ।