ਦਿਨ-ਦਿਹਾੜੇ ਘਰ ''ਚ ਦਾਖ਼ਲ ਹੋ ਕੇ ਔਰਤ ਦਾ ਕੀਤਾ ਕਤਲ

11/24/2017 12:38:22 PM

ਪਾਨੀਪਤ— ਸ਼ਹਿਰ 'ਚ ਬਦਮਾਸ਼ਾਂ ਨੂੰ ਪੁਲਸ ਦਾ ਕੋਈ ਡਰ ਨਹੀਂ ਰਹਿ ਗਿਆ ਹੈ ਅਤੇ ਉਹ ਸ਼ਰੇਆਮ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ। ਸ਼ਹਿਰ ਦੇ ਖੇਤਰ ਗੀਤਾ ਕਾਲੋਨੀ 'ਚ ਦਿਨ-ਦਿਹਾੜੇ ਇਕ 35 ਸਾਲਾ ਔਰਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਤੋਂ ਅੱਧਾ ਘੰਟਾ ਪਹਿਲੇ ਮ੍ਰਿਤਕ ਔਰਤ ਸੀਮਾ ਕਿੱਟੀ ਪਾਰਟੀ ਤੋਂ ਵਾਪਸ ਆਈ ਸੀ। ਵਾਰਦਾਤ ਦੇ ਸਮੇਂ ਸੀਮਾ ਦੀ 16 ਸਾਲ ਦੀ ਬੇਟੀ ਸੋਨੀਆ ਸੌਂ ਰਹੀ ਸੀ ਅਤੇ ਨੌਕਰਾਣੀ ਲਲਿਤਾ ਕਰੀਬ 15 ਫੁੱਟ ਦੂਰਾ ਪੋਂਛਾ ਲਗਾ ਰਹੀ ਸੀ। ਦੋਹਾਂ ਨੂੰ ਵੀ ਗੋਲੀ ਚੱਲਣ ਦਾ ਪਤਾ ਨਹੀਂ ਚੱਲਿਆ। ਸੂਚਨਾ 'ਤੇ ਘਰ ਪੁੱਜੇ ਔਰਤ ਦੇ ਸਹੁਰੇ ਨੇ ਨੂੰਹ ਦੀ ਲਾਸ਼ ਦੇਖੀ ਅਤੇ ਬੇਹੋਸ਼ ਹੋ ਗਏ। 


ਜਾਣਕਾਰੀ ਮੁਤਾਬਕ ਸੀਮਾ ਆਪਣੀ ਗੈਲਰੀ 'ਚ ਖੜ੍ਹੀ ਸੀ। ਇਸ ਦੌਰਾਨ ਸਕੂਟਰੀ ਸਵਾਰ ਵਿਅਕਤੀ ਆਇਆ ਅਤੇ ਘਰ ਦੇ ਗੇਟ ਦੇ ਅੰਦਰ ਆ ਕੇ ਉਸ ਨੇ ਸੀਮਾ 'ਤੇ ਫਾਇਰ ਕਰ ਦਿੱਤਾ। ਗੋਲੀ ਬਹੁਤ ਨਜ਼ਦੀਕ ਤੋਂ ਮਾਰੀ ਗਈ ਸੀ, ਇਸ ਦੇ ਚੱਲਦੇ ਸੀਮਾ ਦੇ ਸਿਰ ਦੇ ਚਿੱਥੜੇ ਬਿਖਰ ਗਏ। ਹਮਲਾਵਰ ਸੀਮਾ ਨੂੰ ਮਾਰਨ ਦੇ ਬਾਅਦ ਆਰਾਮ ਨਾਲ ਸਕੂਟਰੀ 'ਤੇ ਸਵਾਰ ਹੋ ਕੇ ਚਲਾ ਗਿਆ। ਬਾਅਦ 'ਚ ਆਸਪਾਸ ਦੇ ਲੋਕਾਂ ਨੇ ਦੇਖਿਆ ਤਾਂ ਸ਼ੌਰ ਮਚਾਇਆ ਪਰ ਉਸ ਸਮੇਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ ਸੀ। 
ਘਟਨਾ ਦੀ ਸੂਚਨਾ ਦੇ ਬਾਅਦ ਪੁਲਸ ਮੌਕੇ 'ਤੇ ਪੁੱਜੀ। ਪੁਲਸ ਨੇ ਆਪਣੀ ਜਾਂਚ ਦੌਰਾਨ ਗੁਆਂਢ 'ਚ ਸੀ.ਸੀ.ਟੀ.ਵੀ ਕੈਮਰਿਆਂ ਦੀ ਤਲਾਸ਼ ਸ਼ੁਰੂ ਕੀਤੀ ਤਾਂ ਜੋ ਉਨ੍ਹਾਂ ਦੀ ਜਾਂਚ ਪੜਤਾਲ 'ਤੇ ਸ਼ੂਟਰ ਦੇ ਬਾਰੇ 'ਚ ਕੁਝ ਸਬੂਤ ਮਿਲ ਸਕੇ। ਬਹੁਤ ਸਮੇਂ ਤੱਕ ਤਲਾਸ਼ ਦੇ ਬਾਅਦ ਪੁਲਸ ਨੂੰ ਕੋਈ ਸੀ.ਸੀ.ਟੀ.ਵੀ ਕੈਮਰਾ ਨਹੀਂ ਮਿਲਿਆ। ਹੁਣ ਪੁਲਸ ਕੇਵਲ ਗੁਆਂਢੀਆਂ, ਨੌਕਰਾਣੀ, ਔਰਤ ਅਤੇ ਬੇਟੀ ਦੇ ਬਿਆਨਾਂ ਦੇ ਆਧਾਰ 'ਤੇ ਹੀ ਜਾਂਚ ਕਰ ਰਹੀ ਹੈ। 


ਡੀ.ਐਸ.ਪੀ ਨੇ ਕਿਹਾ ਕਿ ਪੁਲਸ ਮ੍ਰਿਤਕਾ ਦੇ ਪਤੀ ਦੇ ਵਾਪਸ ਆਉਣ ਦਾ ਇਤਜ਼ਾਰ ਕਰ ਰਹੀ ਹੈ। ਉਨ੍ਹਾਂ ਤੋਂ ਪੁੱਛਗਿਛ ਦੇ ਬਾਅਦ ਹੀ ਘਟਨਾ ਦੇ ਬਾਰੇ 'ਚ ਕੁਝ ਪਤਾ ਚੱਲ ਸਕੇਗਾ। ਕੇਸ ਦਰਜ ਕਰ ਲਿਆ ਗਿਆ ਹੈ। ਕਤਲ ਦੇ ਕਾਰਨਾਂ ਦਾ ਜਲਦੀ ਹੀ ਪਤਾ ਲਗਾ ਲਿਆ ਜਾਵੇਗਾ।