ਤੇਲੰਗਾਨਾ ’ਚ ਬੈਨ ਹੋਵੇਗਾ ਹੁੱਕਾ ਪਾਰਲਰ, ਬਿੱਲ ਸਰਬਸੰਮਤੀ ਨਾਲ ਪਾਸ

02/13/2024 12:06:17 PM

ਹੈਦਰਾਬਾਦ-ਤੇਲੰਗਾਨਾ ਵਿਧਾਨ ਸਭਾ ਨੇ ਹੁੱਕਾ ਪਾਰਲਰ ’ਤੇ ਪਾਬੰਦੀ ਲਗਾਉਣ ਵਾਲਾ ਬਿੱਲ ਸੋਮਵਾਰ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਮੁੱਖ ਮੰਤਰੀ ਏ. ਰੇਵੰਤ ਰੈੱਡੀ ਦੀ ਤਰਫੋਂ ਬਿੱਲ ਪੇਸ਼ ਕਰਨ ਵਾਲੇ ਵਿਧਾਨਕਾਰੀ ਮਾਮਲਿਆਂ ਦੇ ਮੰਤਰੀ ਡੀ. ਸ੍ਰੀਧਰ ਬਾਬੂ ਨੇ ਕਿਹਾ ਕਿ ਹੁੱਕਾ ਪਾਰਲਰ ਸੰਚਾਲਕ ਕਾਲਜ ਵਿਦਿਆਰਥੀਆਂ ਸਮੇਤ ਨੌਜਵਾਨਾਂ ਵਿਚ ਹੁੱਕਾ ਪੀਣ ਦੇ ਵੱਧ ਰਹੇ ਕ੍ਰੇਜ਼ ਦਾ ਫਾਇਦਾ ਉਠਾ ਰਹੇ ਹਨ ਅਤੇ ਨੌਜਵਾਨਾਂ ਵਿਚ ਇਸ ਦੇ ਆਦੀ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਹੁੱਕਾ ਪੀਣਾ ਸਿਗਰਟ ਪੀਣ ਨਾਲੋਂ ਜ਼ਿਆਦਾ ਹਾਨੀਕਾਰਕ ਹੈ ਅਤੇ ਅਜਿਹਾ ਕਰਨ ਨਾਲ ਉਹ (ਹੁੱਕਾ ਪੀਣ ਵਾਲੇ) ਜ਼ਹਿਰੀਲੇ ਪਦਾਰਥਾਂ ਦਾ ਸੇਵਨ ਕਰਦੇ ਹਨ। ਸ੍ਰੀਧਰ ਬਾਬੂ ਨੇ ਕਿਹਾ ਕਿ ਇਹ ਤਬਾਕੂਨੋਸ਼ੀ ਕਰਨ ਵਾਲਿਆਂ (ਪੈਸਿਵ ਸਮੋਕਰਜ਼) ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਅਤੇ ਜਨਤਕ ਥਾਵਾਂ ’ਤੇ ਹੁੱਕਾ ਪਾਰਲਰ ਸਿਹਤ ਲਈ ਖਤਰਾ ਪੈਦਾ ਕਰਦੇ ਹਨ।

Aarti dhillon

This news is Content Editor Aarti dhillon