ਰੱਖੜੀ ਦੇ ਦਿਨ ਗਰਭਵਤੀ ਭੈਣ ਦੀ ਦੁਨੀਆ ਉਜਾੜਨ ਵਾਲੇ ਭਰਾਵਾਂ ਦੀ ਕਹਾਣੀ, ਭੈਣ ਦੀ ਜ਼ੁਬਾਨੀ (ਦੇਖੋ ਤਸਵੀਰਾਂ)

09/03/2015 10:26:25 AM


ਇੰਦੌਰ— ਰੱਖੜੀ ਦੇ ਦਿਨ ਵਿਆਹੀ ਭੈਣ ਤੇ ਜੀਜੇ ਨੂੰ ਘਰ ਬੁਲਾ ਕੇ ਜੱਲਾਦ ਬਣੇ ਭਰਾਵਾਂ ਦੇ ਖੌਫ ਦਾ ਇਕ-ਇਕ ਪਲ ਭੈਣ ਨੇ ਰੋ-ਰੋ ਕੇ ਬਿਆਨ ਕੀਤਾ ਤਾਂ ਸਾਰੀ ਕਾਇਨਾਤ ਕੰਬ ਗਈ। ਇੰਦੌਰ ਦੀ ਅਰਚਨਾ ਨੇ ਦੱਸਿਆ ਕਿ ਕਿਵੇਂ ਉਸ ਦੇ ਭਰਾਵਾਂ ਨੇ ਉਸ ਦੀਆਂ ਅੱਖਾਂ ਦੇ ਸਾਹਮਣੇ ਉਸ ਦੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅਰਚਨਾ ਨੇ ਆਪਣੇ ਪਰਿਵਾਰ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹੋਏ ਆਪਣੇ ਪਤੀ ਲਈ ਇਨਸਾਫ ਮੰਗਿਆ ਹੈ। 
ਅਰਚਨਾ ਨੇ ਆਪਣੇ ਨਾਲ ਪੜ੍ਹਦੇ ਨੌਜਵਾਨ ਹੇਮੇਂਦਰ ਡਾਂਗਰੇ ਦੇ ਨਾਲ ਆਪਣੇ ਪਰਿਵਾਰ ਵਾਲਿਆਂ ਦੇ ਖਿਲਾਫ ਜਾ ਕੇ ਪ੍ਰੇਮ ਵਿਆਹ ਕਰਵਾਇਆ ਸੀ। ਇਸ ਤੋਂ ਨਾਰਾਜ਼ ਉਸ ਦੇ ਭਰਾਵਾਂ ਨੇ ਰੱਖੜੀ ਵਾਲੇ ਦਿਨ ਅਰਚਨਾ ਅਤੇ ਹੇਮੇਂਦਰ ਨੂੰ ਘਰ ਬੁਲਾ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਅਰਚਨਾ ਨੇ ਰੋ-ਰੋ ਕੇ ਮੀਡੀਆ ਨੂੰ ਦੱਸਿਆ ਕਿ ਉਸ ਦੇ ਭਰਾਵਾਂ ਨੇ ਉਸ ਤੇ ਹੇਮੇਂਦਰ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਸ ਦੀਆਂ ਅੱਖਾਂ ਦੇ ਸਾਹਮਣੇ ਹੇਮੇਂਦਰ ਦਾ ਗਲਾ ਘੁੱਟ ਦਿੱਤਾ। ਅਰਚਨਾ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। 
ਪੁਲਸ ਨੇ ਇਸ ਮਾਮਲੇ ਵਿਚ ਅਰਚਨਾ ਦੇ ਪਰਿਵਾਰ ਵਾਲਿਆਂ ''ਚੋਂ ਵਿਮਲਾ ਅਰੋਲੀਆ, ਚਾਚਾ ਗੜ੍ਹ ਸਿੰਘ ਅਤੇ ਭਰਾ ਸ਼ੈਲੇਂਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਰਚਨਾ ਦਾ ਪਿਤਾ ਪਾਰਸਰਾਮ ਅਰੋਲੀਆ ਅਜੇ ਤੱਕ ਪੁਲਸ ਦੀ ਪਹੁੰਚ ਤੋਂ ਬਾਹਰ ਹੈ। ਇਸ ਦੌਰਾਨ ਸੋਮਵਾਰ ਨੂੰ ਹੇਮੇਂਦਰ ਦੇ ਦੋਸਤਾਂ ਨੇ ਉਸ ਦੀ ਯਾਦ ਵਿਚ ਕੈਂਡਲ ਮਾਰਚ ਕੱਢਿਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Kulvinder Mahi

This news is News Editor Kulvinder Mahi