ਟਾਰਗੈੱਟ ਕਿਲਿੰਗ ਖ਼ਿਲਾਫ਼ ਗ੍ਰਹਿ ਮੰਤਰਾਲਾ ਦਾ ਵੱਡਾ ਫ਼ੈਸਲਾ, J&K ’ਚ ਤਾਇਨਾਤ ਹੋਣਗੀਆਂ CRPF ਦੀਆਂ 18 ਵਾਧੂ ਕੰਪਨੀਆਂ

01/05/2023 10:12:59 AM

ਨਵੀਂ ਦਿੱਲੀ (ਏਜੰਸੀ)- ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐੱਫ.) ਰਾਜੌਰੀ ਜ਼ਿਲ੍ਹੇ ਵਿਚ 2 ਤਾਜ਼ਾ ਅੱਤਵਾਦੀ ਹਮਲਿਆਂ ਵਿਚ ਨਾਗਰਿਕਾਂ ਦੀਆਂ ਹਾਲ ਹੀ ਦੇ ਕਤਲਾਂ ਦੇ ਮੱਦੇਨਜ਼ਰ ਜੰਮੂ-ਕਸ਼ਮੀਰ ਵਿਚ ਵਾਧੂ 18 ਕੰਪਨੀਆਂ ਭੇਜੇਗਾ। ਸੀ. ਆਰ. ਪੀ. ਐੱਫ. ਦੀਆਂ 18 ਕੰਪਨੀਆਂ ਲਗਭਗ 18,00 ਕਰਮਚਾਰੀਆਂ ਨੂੰ ਮੁੱਖ ਰੂਪ ਨਾਲ ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ ਵਿਚ ਤਾਇਨਾਤੀ ਲਈ ਜੰਮੂ ਖੇਤਰ ਵਿਚ ਭੇਜਿਆ ਜਾਵੇਗਾ।

ਇਨਪੁਟਸ ਮੁਤਾਬਕ ਸੀ. ਆਰ. ਪੀ. ਐੱਫ. ਦੀਆਂ 8 ਕੰਪਨੀਆਂ ਛੇਤੀ ਹੀ ਜੰਮੂ-ਕਸ਼ਮੀਰ ਵਿਚ ਤਾਇਨਾਤ ਕੀਤੀਆਂ ਜਾਣਗੀਆਂ ਜਦਕਿ ਸੀ.ਆਰ.ਪੀ.ਐੱਫ. ਦੀਆਂ 10 ਕੰਪਨੀਆਂ ਦਰਮਿਆਨ ਗ੍ਰਹਿ ਮੰਤਰਾਲਾ ਵਲੋਂ ਹਾਲ ਹੀ ਵਿਚ ਜਾਰੀ ਇਕ ਹੁਕਮ ਤੋਂ ਬਾਅਦ ਇਹ ਕਦਮ ਉਠਾਇਆ ਗਿਆ ਹੈ। ਸੂਤਰਾਂ ਮੁਤਾਬਕ ਸੀ. ਆਰ. ਪੀ. ਐੱਫ. ਦੀਆਂ 8 ਕੰਪਨੀਆਂ ਛੇਤੀ ਹੀ ਜੰਮੂ-ਕਸ਼ਮੀਰ ਵਿਚ ਤਾਇਨਾਤੀ ਦੇ ਨੇੜਲੇ ਸਥਾਨਾਂ ਤੋਂ ਤਾਇਨਾਤ ਕੀਤੀਆਂ ਜਾਣਗੀਆਂ, ਜਦਕਿ ਸੀ. ਆਰ. ਪੀ. ਐੱਫ. ਦੀਆਂ 10 ਕੰਪਨੀਆਂ ਦਿੱਲੀ ਤੋਂ ਭੇਜੀਆਂ ਜਾ ਰਹੀਆਂ ਹਨ। ਸੂਤਰਾਂ ਮੁਤਾਬਕ ਸੀ.ਆਰ.ਪੀ.ਐੱਫ. ਦੀਆਂ ਇਨ੍ਹਾਂ 18 ਕੰਪਨੀਆਂ ਵਿਚ ਲਗਭਗ 1,800 ਕਰਮਚਾਰੀ ਤਾਇਨਾਤ ਹੋਣਗੇ।

DIsha

This news is Content Editor DIsha