ਗ੍ਰਹਿ ਮੰਤਰਾਲੇ ਦੀ CRPF ਨੂੰ ਵੱਡੀ ਸੌਗਾਤ, ਜਵਾਨਾਂ ਨੂੰ ਮਿਲੇਗੀ ਇਹ ਸਹੂਲਤ

10/18/2019 10:37:53 AM

ਨਵੀਂ ਦਿੱਲੀ— ਗ੍ਰਹਿ ਮੰਤਰਾਲੇ ਨੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਨੂੰ ਵੱਡੀ ਸੌਗਾਤ ਦਿੱਤੀ ਹੈ। ਮੰਤਰਾਲੇ ਨੇ ਸੀ.ਆਰ.ਪੀ.ਐੱਫ. ਦੇ ਸਾਰੇ ਕਰਮਚਾਰੀਆਂ ਨੂੰ ਰਾਸ਼ਨ ਭੱਤਾ (ਆਰ.ਐੱਮ.ਏ.) ਦੇਣ ਦਾ ਐਲਾਨ ਕੀਤਾ ਹੈ। ਇਹ ਭੱਤਾ ਕਮਾਂਡੈਂਟ ਪੱਧਰ ਤੱਕ ਦੇ ਅਧਿਕਾਰੀਆਂ ਨੂੰ ਮਿਲੇਗਾ, ਭਾਵੇਂ ਉਹ ਫਿਲਡ 'ਚ ਤਾਇਨਾਤ ਹੈ ਜਾਂ ਨਹੀਂ।

ਉੱਥੇ ਹੀ ਹਾਲ ਹੀ 'ਚ ਗ੍ਰਹਿ ਮੰਤਰਾਲੇ ਨੇ ਸੀ.ਆਰ.ਪੀ.ਐੱਫ. ਦੇ ਜਵਾਨਾਂ ਕੋਲ ਰਾਸ਼ਨ ਦੇ ਪੈਸੇ ਨਾ ਹਣ ਦੀਆਂ ਖਬਰਾਂ ਦਾ ਖੰਡਨ ਕੀਤਾ ਸੀ ਅਤੇ ਅਜਿਹੀਆਂ ਖਬਰਾਂ ਨੂੰ ਗਲਤ ਕਰਾਰ ਦਿੱਤਾ ਸੀ। ਮੰਤਰਾਲੇ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਜੁਲਾਈ ਮਹੀਨੇ ਲਈ 2 ਲੱਖ ਤੋਂ ਵਧ ਸੀ.ਆਰ.ਪੀ.ਐੱਫ. ਜਵਾਨਾਂ ਨੂੰ ਰਾਸ਼ਨ ਭੱਤੇ ਦਾ ਭੁਗਤਾਨ ਕੀਤਾ ਹੈ।

DIsha

This news is Content Editor DIsha