ਹੁਣ ਸਿਰਫ 3 ਰੁਪਏ 'ਚ ਤਿਆਰ ਹੋਈ ਦਵਾਈ ਨਾਲ ਪਾ ਸਕਦੇ ਹੋ ਮੱਛਰਾਂ ਤੋਂ ਛੁਟਕਾਰਾ

04/26/2018 4:17:38 AM

ਨਵੀਂ ਦਿੱਲੀ— ਮੱਛਰਾਂ ਤੋਂ ਹੋਣ ਵਾਲੀ ਬਿਮਾਰੀ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਮੱਛਰਾਂ ਨੂੰ ਪੈਦਾ ਨਾ ਹੋਣ ਦਿੱਤਾ ਜਾਵੇ। ਹਾਲਾਂਕਿ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਮੱਛਰ ਪੈਦਾ ਹੋ ਜਾਂਦੇ ਹਨ। ਫਿਲਹਾਲ ਮੌਜੂਦਾ ਸਮੇਂ 'ਚ ਮੱਛਰਾਂ ਤੋਂ ਬਚਣ ਲਈ ਮੱਛਰਦਾਨੀ ਤੇ ਮਾਸਕਿਊਟੋ ਰੇਪੇਲੇਂਟ ਹੀ ਵਧੀਆ ਤਰੀਕੇ ਹਨ। ਮੱਛਰਾਂ ਨੂੰ ਭਜਾਉਣ ਲਈ ਜ਼ਿਆਦਾਤਰ ਲੋਕ ਮਸ਼ੀਨ ਤੇ ਰਿਫਿਲ ਦੀ ਵਰਤੋਂ ਕਰਦੇ ਹਨ ਰਿਫਿਲ 'ਚ ਲਿਕਵਿਡ ਭਰਿਆ ਰਹਿੰਦਾ ਹੈ, ਜਿਸ ਨਾਲ ਇਕ ਮਸ਼ੀਨ 'ਚ ਫਿਟ ਕੀਤਾ ਜਾਂਦਾ ਹੈ। ਮਸ਼ੀਨ ਰਿਫਿਲ ਦੇ ਲਿਕਵਿਡ ਨੂੰ ਗਰਮ ਕਰਦੀ ਹੈ ਤੇ ਉਹ ਹਵਾ 'ਚ ਫੈਲਣ ਲੱਗ ਜਾਂਦਾ ਹੈ, ਜਿਸ ਨਾਲ ਮੱਛਰ ਭੱਜ ਜਾਂਦੇ ਹਨ।
ਰਿਫਿਲ ਦੇ ਅੰਦਰ ਭਰਿਆ ਜਾਣ ਵਾਲਾ ਤਰਲ ਪਦਾਰਥ ਤੁਸੀਂ ਘਰ 'ਚ ਬਣਾ ਸਕਦੇ ਹੋ। ਇਸ ਦਾ ਖਰਚ ਸਿਰਫ 3 ਰੁਪਏ ਪ੍ਰਤੀ ਰਿਫਿਲ ਆਉਂਦਾ ਹੈ। ਜੇਕਰ ਤੁਹਾਡੇ ਕੋਲ ਕਿਸੇ ਕੰਪਨੀ ਦੀ ਰਿਫਿਲ ਮਸ਼ੀਨ ਹੈ, ਤਾਂ ਉਸ ਦੇ ਤਰਲ ਪਦਾਰਥ ਨੂੰ ਘਰ 'ਚ ਬਣਾਇਆ ਜਾ ਸਕਦਾ ਹੈ। ਇਸ ਦੇ ਲਈ ਸਿਰਫ ਕਪੂਰ 'ਤੇ ਤਾਰਪੀਨ ਦੇ ਤੇਲ ਦੀ ਲੋੜ ਹੋਵੇਗੀ। ਕਪੂਰ ਕਰਿਆਨਾ ਸਟੋਰ ਤੇ ਤਾਰਪੀਨ ਦਾ ਤੇਲ ਹਾਰਡਵੇਅਰ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ। ਇਹ ਦੋਵੇਂ ਚੀਜ਼ਾ ਜ਼ਿਆਦਾ ਮਹਿੰਗੀਆਂ ਨਹੀਂ ਹੁੰਦੀਆਂ। 1 ਲੀਟਰ ਤਾਰਪੀਨ ਤੇ ਇਕ ਪੈਕੇਟ ਕਪੂਰ ਨਾਲ 2 ਸਾਲ ਭਾਵ 24 ਮਹੀਨਿਆਂ ਲਈ ਤੁਸੀਂ ਲਿਕਵਿਡ ਤਿਆਰ ਕਰ ਸਕਦੇ ਹੋ।
ਦੱਸ ਦਈਏ ਕਿ ਕਪੂਰ ਦੇ ਇਕ ਪੈਕੇਟ ਦੀ ਕੀਮਤ ਕਰੀਬ 20 ਰੁਪਏ ਹੈ, ਜਦਕਿ ਇਕ ਲੀਟਰ ਤਾਰਪੀਨ ਤੇਲ ਦੀ ਕੀਮਤ ਕਰੀਬ 45 ਰੁਪਏ ਹੈ। ਰਿਫਿਲ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਕਪੂਰ ਦੀ ਇਕ ਟਿੱਕੀ ਨੂੰ ਬਿਲਕੁਲ ਬਾਰੀਕ ਪੀਸ ਲਓ। ਹੁਣ ਪੁਰਾਣੀ ਰਿਫਿਲ ਤੋਂ ਰਾਡ ਕੱਢ ਕੇ ਉਸ 'ਚ ਕਪੂਰ ਪਾ ਲਓ ਤੇ ਤਾਰਪੀਨ ਤੇਲ ਪਾ ਕੇ ਰਾਡ ਨੂੰ ਲਗਾ ਦਿਓ। ਰਿਫਿਲ ਬੰਦ ਕਰਨ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਹਿਲਾਓ ਜਦੋਂ ਤਕ ਕਪੂਰ ਚੰਗੀ ਤਰ੍ਹਾਂ ਘੁਲ ਨਹੀਂ ਜਾਂਦਾ। ਦੋਹਾਂ ਦੇ ਮਿਕਸ ਹੋਣ ਤੋਂ ਬਾਅਦ ਤੁਹਾਡਾ ਲਿਕਵਿਡ ਤਿਆਰ ਹੋ ਜਾਵੇਗਾ।