ਸ਼ਰਾਬ ਦੀ ਹੋਮ ਡਿਲੀਵਰੀ ਹੋਵੇਗੀ ਸ਼ੁਰੂ, ਬੀ.ਐਮ.ਸੀ. ਦਿੱਤੀ ਇਜਾਜ਼ਤ

05/23/2020 1:44:25 AM

ਮੁੰਬਈ - ਮੁੰਬਈ ਦੇ ਸ਼ਰਾਬ ਪ੍ਰੇਮੀਆਂ ਲਈ ਸ਼ੁੱਕਰਵਾਰ ਨੂੰ ਇੱਕ ਚੰਗੀ ਖਬਰ ਸਾਹਮਣੇ ਆਈ ਹੈ। ਬੀ.ਐਮ.ਸੀ. ਨੇ ਸ਼ਰਾਬ ਦੀ ਹੋਮ ਡਿਲੀਵਰੀ ਦੀ ਆਗਿਆ ਦੇ ਦਿੱਤੀ ਹੈ ਪਰ ਇਸ ਦੇ ਲਈ ਬੀ.ਐਮ.ਸੀ. ਨੇ ਕੁੱਝ ਨਿਯਮ ਵੀ ਦੱਸੇ ਹਨ। ਬੀ.ਐਮ.ਸੀ. ਦੇ ਆਦੇਸ਼ ਮੁਤਾਬਕ ਹੋਮ ਡਿਲੀਵਰੀ ਸਿਰਫ ਅਤੇ ਸਿਰਫ ਸੀਲਬੰਦ ਬੋਤਲਾਂ ਦੀ ਹੀ ਹੋਵੇਗੀ।

ਇਸ ਤੋਂ ਇਲਾਵਾ ਸ਼ਰਾਬ ਦੀ ਡਿਲੀਵਰੀ ਉਦੋਂ ਸੰਭਵ ਹੋ ਸਕੇਗੀ ਜੇਕਰ ਉਹ ਥਾਂ ਕੰਟੇਨਮੈਂਟ ਜ਼ੋਨ ਤੋਂ ਬਾਹਰ ਹੋਵੇਗੀ। ਭਾਵ ਜੇਕਰ ਤੁਸੀਂ ਕਿਸੇ ਕੰਟੇਨਮੈਂਟ ਜ਼ੋਨ 'ਚ ਰਹਿ ਰਹੇ ਹੋ ਤਾਂ ਹਾਲੇ ਤੁਹਾਨੂੰ ਇੰਤਜ਼ਾਰ ਕਰਣਾ ਪਵੇਗਾ। ਉਥੇ ਹੀ ਜਿਨ੍ਹਾਂ ਲੋਕਾਂ ਦਾ ਘਰ ਕੰਟੇਨਮੈਂਟ ਜ਼ੋਨ ਤੋਂ ਬਾਹਰ ਹੈ ਉਹ ਹਾਲੇ ਈ-ਕਾਮਰਸ ਪਲੇਟਫਾਰਮ ਦਾ ਇਸਤੇਮਾਲ ਕਰ ਸ਼ਰਾਬ ਦੀਆਂ ਦੁਕਾਨਾਂ ਤੋਂ ਬੋਤਲਾਂ ਦੀ ਹੋਮ ਡਿਲੀਵਰੀ ਲੈ ਸਕਦੇ ਹਨ। 

ਸ਼ਰਾਬ ਦੀ ਹੋਮ ਡਿਲੀਵਰੀ ਨਾਲ ਜੁੜੇ ਬੀ.ਐਮ.ਸੀ. ਦੇ ਇਸ ਆਦੇਸ਼ 'ਚ ਇਹ ਵੀ ਕਿਹਾ ਗਿਆ ਹੈ ਕਿ ਮੁੰਬਈ 'ਚ ਫਿਲਹਾਲ ਦੁਕਾਨਾਂ ਤੋਂ ਸ਼ਰਾਬ ਦੀ ਵਿਕਰੀ ਦੀ ਆਗਿਆ ਨਹੀਂ ਹੈ। ਭਾਵ ਸ਼ਰਾਬ ਸਿਰਫ ਆਨਲਾਈਨ ਹੀ ਖਰੀਦੀ ਜਾ ਸਕਦੀ ਹੈ।

Inder Prajapati

This news is Content Editor Inder Prajapati