ਹੋਲੀ ''ਤੇ ਦਿੱਲੀ ਪੁਲਸ ਨੇ ਡਰਿੰਕ ਐਂਡ ਡਰਾਈਵ ''ਤੇ ਕੱਸੀ ਨਕੇਲ, ਕੱਟੇ 2000 ਤੋਂ ਵਧ ਚਲਾਨ

03/11/2020 10:34:43 AM

ਨਵੀਂ ਦਿੱਲੀ— ਹੋਲੀ ਦੇ ਦਿਨ ਹਰ ਸਾਲ ਸੜਕ 'ਤੇ ਨਸ਼ੇ 'ਚ ਟਲੀ ਲੋਕਾਂ ਦਾ ਹੰਗਾਮਾ ਦਿੱਸਣਾ ਆਮ ਗੱਲ ਹੈ ਪਰ ਇਸ ਵਾਰ ਦਿੱਲੀ ਪੁਲਸ ਖਾਸ ਤੌਰ 'ਤੇ ਸੜਕਾਂ 'ਤੇ ਤਾਇਨਾਤ ਰਹੀ। ਪੁਲਸ ਨੇ ਇਨ੍ਹਾਂ ਲੋਕਾਂ 'ਤੇ ਨਕੇਲ ਕੱਸਣ ਲਈ 2000 ਤੋਂ ਵਧ ਚਲਾਨ ਕੱਟੇ। ਦਿੱਲੀ ਟਰੈਫਿਕ ਪੁਲਸ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਸਭ ਤੋਂ ਵਧ ਕਰੀਬ 1192 ਚਲਾਨ ਬਿਨਾਂ ਹੈੱਲਮੇਟ ਲੋਕਾਂ ਦੇ ਕੱਟੇ ਗਏ। ਉੱਥੇ ਹੀ 647 ਲੋਕਾਂ ਦੇ ਚਲਾਨ ਸ਼ਰਾਬ ਪੀ ਕੇ ਗੱਡੀ ਚਲਾਉਣ ਤਾਂ 181 ਲੋਕਾਂ ਦੇ ਚਲਾਨ ਦੋਪਹੀਆ ਵਾਹਨਾਂ 'ਤੇ ਟ੍ਰਿਪਲਿੰਗ ਕਰਨ ਲਈ ਕੱਟੇ ਗਏ। 

ਇਸ ਦੇ ਨਾਲ ਹੀ ਪੁਲਸ ਨੇ 156 ਲੋਕਾਂ ਦੇ ਚਲਾਨ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਲਈ ਕੱਟੇ ਗਏ। ਪੁਲਸ ਨੇ ਸਭ ਤੋਂ ਵਧ ਚਲਾਨ ਬਿਨਾਂ ਹੈੱਲਮੇਟ ਸਵਾਰਾਂ ਦੇ ਕੱਟੇ ਗਏ। ਹੋਲੀ ਦੇ ਦਿਨ ਬਿਨਾਂ ਹੈੱਲਮੇਟ ਵਾਹਨ ਚਲਾਉਣ 'ਤੇ ਕੁੱਲ 1192 ਦੋਪਹੀਆ ਵਾਹਨ ਚਾਲਕਾਂ ਨੂੰ ਚਲਾਨ ਦਿੱਤੇ ਗਏ।

DIsha

This news is Content Editor DIsha