ਰੰਗਾਂ ਦੀ ਮਸਤੀ ''ਚ ਕੋਰੋਨਾ ਵਾਇਰਸ ਦਾ ਖੌਫ ਹੋਇਆ ਹਵਾ-ਹਵਾਈ

03/10/2020 2:16:27 PM

ਬਸਤੀ (ਵਾਰਤਾ)— ਰੰਗਾਂ ਦੇ ਤਿਉਹਾਰ ਹੋਲੀ ਨੂੰ ਦੇਸ਼ ਭਰ 'ਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਕੋਰੋਨਾ ਵਾਇਰਸ ਦਾ ਖੌਫ ਜਿੱਥੇ ਲੋਕਾਂ ਦੇ ਦਿਲਾਂ 'ਚ ਬੈਠਾ ਹੋਇਆ ਹੈ। ਇਸ ਦਰਮਿਆਨ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲੇ 'ਚ ਹਵਾ 'ਚ ਬਿਖਰੇ ਰੰਗ ਗੁਲਾਲ ਦੀ ਮਸਤੀ ਨੇ ਕੋਰੋਨਾ ਵਾਇਰਸ ਦੇ ਡਰ ਨੂੰ ਹਵਾ ਹਵਾਈ ਯਾਨੀ ਕਿ ਰਫੂ ਚੱਕਰ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ 'ਚ ਹੋਲੀ ਦਾ ਤਿਉਹਾਰ ਰਿਵਾਇਤੀ ਢੰਗ ਨਾਲ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਲੋਕ ਇਕ-ਦੂਜੇ ਨੂੰ ਗੁਲਾਲ ਰੰਗ ਲਾ ਕੇ ਹੋਲੀ ਦੀ ਵਧਾਈ ਦੇ ਰਹੇ ਹਨ। 

ਖਾਸ ਗੱਲ ਇਹ ਹੈ ਕਿ ਹੋਲੀ ਦੇ ਤਿਉਹਾਰ ਮੌਕੇ ਮੁਸਲਮਾਨ ਵੀ ਹਿੰਦੂ ਭਰਾਵਾਂ ਨੂੰ ਹੋਲੀ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਨਜ਼ਰ ਆ ਰਹੇ ਹਨ। ਤਿਉਹਾਰ 'ਚ ਪੂਰੀ ਦੁਨੀਆ 'ਚ ਦਹਿਸ਼ਤ ਫੈਲਾਉਣ ਵਾਲੇ ਕੋਰੋਨਾ ਵਾਇਰਸ ਦੇ ਡਰ ਦਾ ਕੋਈ ਅਸਰ ਨਹੀਂ ਦਿਖਾਈ ਦੇ ਰਿਹਾ ਹੈ। 

ਕੋਰੋਨਾ ਤੋਂ ਬਚਣ ਦਾ ਇਕੋਂ-ਇਕ ਉਪਾਅ ਹੈ ਕਿ ਆਪਣੇ ਹੱਥਾਂ ਨੂੰ ਸਾਫ ਰੱਖੋ। ਸਾਬੁਣ ਨਾਲ ਹੱਥ ਚੰਗੀ ਤਰ੍ਹਾਂ ਧੋਵੋ ਪਰ ਇਹ ਖੌਫ ਲੋਕਾਂ ਨੂੰ ਹੋਲੀ ਦੇ ਰੰਗਾਂ ਦੇ ਮਸਤੀ 'ਚ ਭੁੱਲ ਗਿਆ ਹੈ। ਉੱਤਰ ਪ੍ਰਦੇਸ਼ ਤੋਂ ਇਲਾਵਾ ਮੱਧ ਪ੍ਰਦੇਸ਼ 'ਚ ਵੀ ਲੋਕ ਰੰਗਾਂ ਦਾ ਤਿਉਹਾਰ ਮਨਾ ਰਹੇ ਹਨ।


ਇਸ ਦਰਮਿਆਨ ਮੱਧ ਪ੍ਰਦੇਸ਼ ਦੇ ਉਜੈਨ ਸਥਿਤ ਮਹਾਕਾਲ ਮੰਦਰ 'ਚ ਸ਼ਿਵਲਿੰਗ ਦੀ ਪੂਜਾ ਕੀਤੀ ਜਾ ਰਹੀ ਹੈ ਅਤੇ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮਥੁਰਾ 'ਚ ਵੀ ਲੋਕ ਹੋਲੀ ਖੇਡਦੇ ਨਜ਼ਰ ਆਏ। ਰਾਜਸਥਾਨ 'ਚ ਵਿਦੇਸ਼ੀ ਸੈਲਾਨੀ ਹੋਲੀ ਦਾ ਜਸ਼ਨ ਮਨਾਉਂਦੇ ਨਜ਼ਰ ਆਏ।

Tanu

This news is Content Editor Tanu