ਕਾਨਪੁਰ: ਮੰਦਰ ’ਚ ਖੂਨ-ਖਰਾਬੇ ਲਈ ਹਿਜ਼ਬੁਲ ਦੇ ਅੱਤਵਾਦੀ ਨੇ ਕਸ਼ਮੀਰ ਤੋਂ ਮੰਗਵਾਈਅਾਂ ਸਨ ਰਾਈਫਲਾਂ

09/17/2018 8:06:30 AM

ਕਾਨਪੁਰ– ਸਥਾਨਕ ਸਿੱਧੀ ਵਿਨਾਇਕ ਮੰਦਰ ’ਚ ਹਿੰਸਾ ਦਾ ਨੰਗਾ ਨਾਚ ਕਰਨ ਲਈ ਇਕ ਅੱਤਵਾਦੀ ਕਮਰੂ ਜਜਮਾ ਨੇ ਕਸ਼ਮੀਰ ਤੋਂ ਏ. ਕੇ.-47 ਅਤੇ ਹੋਰ ਆਧੁਨਿਕ ਰਾਈਫਲਾਂ ਮੰਗਵਾਉਣ  ਦਾ ਪ੍ਰਬੰਧ  ਕੀਤਾ ਸੀ। ਉਸ ਦੀ ਗ੍ਰਿਫਤਾਰੀ ਤੋਂ ਦੋ ਦਿਨ ਪਹਿਲਾਂ ਹੀ ਉਸ ਦੇ ਦੋ ਸਾਥੀ ਕਾਨਪੁਰ ਤੋਂ ਨਿਕਲ ਗਏ। ਉਨ੍ਹਾਂ ਨੇ ਹੀ ਕਸ਼ਮੀਰ ਤੋਂ ਆਉਣ  ਵਾਲੇ ਸਾਥੀਅਾਂ ਕੋਲੋਂ ਹਥਿਅਾਰ ਅਤੇ ਕਾਰਤੂਸ ਲੈ ਕੇ ਕਾਨਪੁਰ ਪਹੁੰਚਣਾ ਸੀ। ਕਮਰੂ ਜਜਮਾ ਕੋਲੋਂ ਬਰਾਮਦ ਮੋਬਾਇਲ ਫੋਨ ਦੇ ਬਲੈਕਬੇਰੀ ਮੈਸੇਂਜਰ ਨੂੰ ਡੀਕੋਡ ਕਰਨ ਪਿੱਛੋਂ ਉਕਤ ਖੁਲਾਸਾ ਏ. ਟੀ. ਐੱਸ. ਅਧਿਕਾਰੀਅਾਂ ਨੇ ਕੀਤਾ।
ਖੁਲਾਸੇ ਤੋਂ ਹੈਰਾਨ ਏ. ਟੀ. ਐੱਸ. ਅਧਿਕਾਰੀਅਾਂ ਨੇ ਹੁਣ  ਉਕਤ ਫਰਾਰ ਹੋਏ ਦੋ ਨੌਜਵਾਨਾਂ ਦੀ ਤੇਜ਼ੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ। ਕਮਰੂ ਜਜਮਾ ਕੋਲੋਂ ਜਦੋਂ ਪੁੱਛਿਅਾ ਗਿਅਾ ਤਾਂ ਉਸ ਨੇ ਅਧਿਕਾਰੀਅਾਂ ਨੂੰ ਉਲਝਾਉਣਾ ਸ਼ੁਰੂ ਕਰ ਦਿੱਤਾ। ਬਾਅਦ ਵਿਚ ਕਿਹਾ ਕਿ ਬਲੈਕਬੇਰੀ ਮੈਸੇਂਜਰ  ’ਚ  ਉਸ ਨੇ ਕਸ਼ਮੀਰ ’ਚ ਰਹਿਣ ਵਾਲੇ ਜਾਵੇਦ ਅਤੇ ਇਕ ਹੋਰ ਨੌਜਵਾਨ ਨੂੰ ਹਥਿਅਾਰ ਲਿਅਾਉਣ  ਲਈ ਮੈਸੇਜ ਭੇਜੇ ਸਨ।


ਉਕਤ ਅੱਤਵਾਦੀ ਨੇ ਰਿਮਾਂਡ ਦੇ ਦੂਜੇ ਦਿਨ ਪੁੱਛ-ਗਿੱਛ  ਦੌਰਨ ਇਹ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਜੇ ਉਸ ਦੀ ਗ੍ਰਿਫਤਾਰੀ ਨਾ ਹੋਈ  ਹੁੰਦੀ ਤਾਂ ਉਕਤ ਹਥਿਅਾਰਾਂ ਦੀ ਖੇਪ ਆ ਜਾਣੀ ਸੀ। ਅਧਿਕਾਰੀਅਾਂ ਕੋਲੋਂ ਇਹ ਪੁੱਛਣ ’ਤੇ ਕਿ ਕੀ ਹਥਿਅਾਰ ਕਸ਼ਮੀਰ ਤੋਂ ਰਵਾਨਾ ਹੋ ਗਏ  ਹਨ ਤਾਂ ਉਸ ਨੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ। ਜ਼ੋਰ ਪਾਉਣ  ’ਤੇ ਕਿਹਾ ਕਿ ਦੋ ਨੌਜਵਾਨ ਹਥਿਅਾਰ ਲੈ ਕੇ ਉਥੋਂ ਰਵਾਨਾ ਹੋ ਚੁੱਕੇ ਹਨ। ਏ. ਟੀ. ਐੱਸ. ਦੇ ਅਧਿਕਾਰੀਅਾਂ ਨੇ ਮਾਹਿਰਾਂ ਦੀ ਮਦਦ ਨਾਲ ਅੱਤਵਾਦੀ ਦੇ ਮੋਬਾਇਲ ਫੋਨ ’ਚੋਂ        
ਕਮਰੂ ਜਜਮਾ ਨੇ ਪੁੱਛ-ਗਿੱਛ  ਦੌਰਾਨ ਦੱਸਿਅਾ ਕਿ ਜਿਸ ਤਰ੍ਹਾਂ ਬੈਂਗਲੁਰੂ ਸਥਿਤ ਇੰਡੀਅਨ ਇੰਸਟੀਚਿਊਟ ਆਫ ਸਾਇੰਸਿਜ਼ ਵਿਖੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਸੀ, ਉਸੇ ਤਰ੍ਹਾਂ ਕਾਨਪੁਰ ਦੇ ਸਿੱਧੀ ਵਿਨਾਇਕ ਮੰਦਰ ਵਿਖੇ ਵੀ ਹਮਲਾ ਕਰਨ ਦੀ ਯੋਜਨਾ ਸੀ। 
ਇਸ ਮੰਤਵ  ਲਈ ਵਿਸਫੋਟਕ ਪਦਾਰਥਾਂ ਦੀ ਵਰਤੋਂ ਨਹੀਂ ਕੀਤੀ ਜਾਣੀ ਸੀ ਅਤੇ ਫਾਇਰਿੰਗ ਹੀ ਕੀਤੀ ਜਾਣੀ ਸੀ। ਇਸੇ ਲਈ ਰਾਈਫਲਾਂ ਮੰਗਵਾਈਅਾਂ ਜਾ ਰਹੀਅਾਂ ਸਨ।