ED ਨੇ ਹਿਜ਼ਬੁਲ ਮੁਜਾਹਿਦੀਨ ਦੇ ਸਰਗਨਾ ਸਈਅਦ ਸਲਾਹੁਦੀਨ ਨਾਲ ਜੁੜੀਆਂ ਜਾਇਦਾਦਾਂ ਨੂੰ ਕੀਤਾ ਜ਼ਬਤ

11/21/2019 9:21:39 PM

ਨਵੀਂ ਦਿੱਲੀ — ਈ.ਡੀ. ਨੇ ਪਾਕਿਸਤਾਨ ਸਥਿਤ ਅੱਤਵਾਦੀ ਅਤੇ ਗਲੋਬਲ ਰੂਪ ਨਾਲ ਪਾਬੰਦੀਸ਼ੂਦਾ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਪ੍ਰਮੁੱਖ ਸਈਅਦ ਸਲਾਹੁਦੀਨ ਖਿਲਾਫ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਨਾਲ ਜੁੜੇ ਮਾਮਲੇ 'ਚ ਕਸ਼ਮੀਰ ਸਥਿਤ ਕਥਿਤ ਅੱਤਵਾਦੀਆਂ ਨਾਲ ਸਬੰਧਿਤ 6 ਜਾਇਦਾਦਾਂ ਨੂੰ ਆਪਣੇ ਕਬਜੇ 'ਚ ਲੈ ਲਿਆ ਹੈ। ਜਾਂਚ ਏਜੰਸੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਸ ਨੇ ਦੱਸਿਆ ਕਿ ਈ.ਡੀ. ਨੇ ਧਨ ਸੋਧ ਰੋਕੂ ਐਕਟ ਦੇ ਤਹਿਤ ਇਸ ਸਾਲ ਮਾਰਚ 'ਚ ਅਜਿਹੀਆਂ 13 ਸੰਪਤੀਆਂ ਜ਼ਬਤ ਕੀਤੀਆਂ ਸਨ। ਉਕਤ ਕਾਨੂੰਨ ਦੇ ਤਹਿਤ ਨਿਰਣਾਇਕ ਅਧਿਕਾਰ ਦੇ ਹਾਲ 'ਚ ਆਦੇਸ਼ ਜਾਰੀ ਕਰਨ ਤੋਂ ਬਾਅਦ ਜ਼ਬਤੀ ਦਾ ਇਹ ਆਦੇਸ਼ ਜਾਰੀ ਕੀਤਾ ਗਿਆ।


Inder Prajapati

Content Editor

Related News