PNB ਦੀ ਪਾਕਿਸਤਾਨ ''ਚ ਰੱਖੀ ਗਈ ਸੀ ਨੀਂਹ, ਮਹਾਤਮਾ ਗਾਂਧੀ ਦਾ ਵੀ ਸੀ ਖਾਤਾ

02/16/2018 6:00:24 PM

ਲਾਹੌਰ— 11 ਹਜ਼ਾਰ ਕਰੋੜ ਰੁਪਏ ਦਾ ਮਹਾ ਘੋਟਾਲਾ ਸਾਹਮਣੇ ਆਉਣ ਦੇ ਬਾਅਦ ਤੋਂ ਪੰਜਾਬ ਨੈਸ਼ਨਲ ਬੈਂਕ ਵਿਵਾਦਾਂ 'ਚ ਘਿਰਿਆ ਹੋਇਆ ਹੈ। ਚਾਹੇ ਹੀ ਦੇਸ਼ ਦੇ ਦੂਜੇ ਸਭ ਤੋਂ ਵੱਡੇ ਬੈਂਕ ਨੂੰ ਵਿਜੇ ਮਾਲਿਆ ਤੋਂ ਲੈ ਕੇ ਨੀਰਵ ਮੋਦੀ ਵਰਗੇ ਵਪਾਰੀਆਂ ਨੇ ਚੂੰਨਾ ਲਾਇਆ ਹੋਵੇ ਪਰ ਬੈਂਕ ਦਾ ਇਤਿਹਾਸ ਭਾਰਤ ਨੂੰ ਆਰਥਿਕ ਮਜ਼ਬੂਤੀ ਦੇਣ ਵਾਲਾ ਰਿਹਾ ਹੈ।

ਤੁਹਾਨੂੰ ਇਹ ਜਾਣ ਕੇ ਜ਼ਰੂਰ ਹੈਰਾਨੀ ਹੋਵੇਗੀ ਕਿ ਬੈਂਕ ਦਾ ਇਤਿਹਾਸ 122 ਸਾਲ ਪੁਰਾਣਾ ਹੈ। 1900 'ਚ ਬੈਂਕ ਦੀ ਪਹਿਲੀ ਬ੍ਰਾਂਚ ਲਾਹੌਰ ਤੋਂ ਬਾਹਰ ਕਰਾਚੀ-ਪੇਸ਼ਾਵਰ 'ਚ ਖੁੱਲ੍ਹੀ ਸੀ। ਜਿਸ ਨੂੰ ਸ਼ੁਰੂ ਕਰਨ ਲਈ ਸੁਤੰਤਰਤਾ ਸੈਨਾਨੀ ਲਾਲਾ ਲਾਜਪਤ ਰਾਏ ਦਾ ਵੱਡਾ ਯੋਗਦਾਨ ਸੀ।

ਉਸ ਵੇਲੇ ਲਾਲਾ ਲਾਜਪਤ ਰਾਏ ਦੇ ਨਾਲ ਸਵਦੇਸ਼ੀ ਅਭਿਆਨ ਨਾਲ ਜੁੜੇ ਦਿਆਲ ਸਿੰਘ ਮਜੀਠੀਆ, ਪੰਜਾਬ ਦੇ ਪਹਿਲੇ ਉਦਯੋਗਪਤੀ ਲਾਲਾ ਹਰਕਿਸ਼ਨ ਲਾਲ, ਕਾਲੀ ਪ੍ਰਸੰਨ ਰਾਏ, ਪਾਰਸੀ ਉਦਯੋਗਪਤੀ ਈਸੀ ਜੇੱਸਾਵਾਲਾ, ਮੁਲਤਾਨ ਦੇ ਰਹੀਸ ਪ੍ਰਭੂ ਦਿਆਲ, ਜਯਸ਼ੀ ਰਾਮ ਬਖਸ਼ੀ ਕੇ ਲਾਲਾ ਡੋਲਨ ਦਾਸ ਨੇ ਬੈਂਕ ਦੀ ਨੀਂਹ ਪੱਥਰ ਰੱਖਿਆ ਸੀ।

ਇਹ ਬੈਂਕ ਪੂਰੀ ਤਰ੍ਹਾਂ ਭਾਰਤੀ ਪੂੰਜੀ ਦੇ ਨਾਲ ਸ਼ੁਰੂ ਹੋਇਆ ਸੀ। ਉਸ ਵੇਲੇ 14 ਮੂਲ ਸ਼ੇਅਰ ਧਾਰਕਾਂ ਤੇ 7 ਨਿਰਦੇਸ਼ਕਾਂ ਨੇ ਬਹੁਤ ਹੀ ਘੱਟ ਸ਼ੇਅਰ ਲਏ। ਇਸ ਦੇ ਪਿੱਛੇ ਕਾਰਨ ਇਹ ਸੀ ਕਿ ਬੈਂਕ ਆਮ ਲੋਕਾਂ ਦੀ ਪਹੁੰਚ 'ਚ ਹੋਵੇ ਤੇ ਇਸ ਦਾ ਕੰਟਰੋਲ ਦੂਜੇ ਸ਼ੇਅਰ ਧਾਰਕਾਂ ਕੋਲ ਰਹਿ ਸਕੇ।

ਬੈਂਕ 'ਚ ਮਹਾਤਮਾ ਗਾਂਧੀ ਸਮੇਤ ਲਾਲ ਬਹਾਦੁਰ ਸ਼ਾਸਤਰੀ, ਇੰਦਰਾ ਗਾਂਧੀ, ਜਵਾਹਰਲਾਲ ਨਹਿਰੂ ਤੇ ਜਲਿਆਂਵਾਲਾ ਬਾਗ ਕਮੇਟੀ ਦੇ ਵੀ ਖਾਤੇ ਸਨ।

ਪੰਜਾਬ ਨੈਸ਼ਨਲ ਬੈਂਕ ਦਾ ਰਾਸ਼ਟਰੀਕਰਨ ਸਭ ਤੋਂ ਪਹਿਲਾਂ 1969 'ਚ ਹੋਰ ਬੈਂਕਾਂ ਦੇ ਨਾਲ ਹੋਇਆ ਸੀ। ਅੱਜ ਬੈਂਕ ਦੀਆਂ ਬ੍ਰਾਂਚਾਂ ਬ੍ਰਿਟੇਨ, ਹਾਂਗਕਾਂਗ, ਕਾਬੁਲ, ਸ਼ੰਘਾਈ ਤੇ ਦੁਬਈ 'ਚ ਵੀ ਹਨ।

ਅੱਜ ਪੰਜਾਬ ਨੈਸ਼ਨਲ ਬੈਂਕ ਦੇ ਕੁੱਲ 10 ਕਰੋੜ ਖਾਤਾਧਾਰਕ ਹਨ। ਦੇਸ਼ 'ਚ ਪੰਜਾਬ ਨੈਸ਼ਨਲ ਬੈਂਕ ਦੀਆਂ 6941 ਸ਼ਾਖਾਵਾਂ ਹਨ ਤੇ 9753 ਏ.ਟੀ.ਐੱਮ. ਸੈਂਟਰ ਹਨ। ਸਤੰਬਰ 2017 'ਚ ਬੈਂਕ ਦੀ ਕੁੱਲ ਡਿਪੋਜ਼ਿਟ 6.36 ਲੱਖ ਕਰੋੜ ਰੁਪਏ ਸੀ। ਪੀ.ਐੱਨ.ਬੀ. ਦੀ ਕੁੱਲ ਏ.ਪੀ.ਏ. 57630 ਕਰੋੜ ਰੁਪਏ ਹੈ।