ਕੈਪਟਨ ਨੇ ਨਾਗਰਿਕਤਾ ਸੋਧ ਬਿੱਲ ਦਾ ਕੀਤਾ ਸਖਤ ਵਿਰੋਧ

12/07/2019 4:52:10 PM

ਨਵੀਂ ਦਿੱਲੀ— ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸਮਿਟ 2019 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਤੇਲੰਗਾਨਾ ਐਨਕਾਊਂਟਰ, ਜੀ.ਐੱਸ.ਟੀ., ਐੱਨ.ਆਰ.ਸੀ. ਸਮੇਤ ਕਈ ਮੁੱਦਿਆਂ 'ਤੇ ਆਪਣੀ ਰਾਏ ਰੱਖੀ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਐਨਕਾਊਂਟਰ ਵਰਗੀ ਕੋਈ ਗੱਲ ਨਹੀਂ ਹੈ। ਜਦੋਂ ਤੁਸੀਂ ਕਾਰਵਾਈ ਕਰਦੇ ਹੋਏ ਅਤੇ ਕੋਈ ਮਾਰਿਆ ਜਾਂਦਾ ਹੈ ਤਾਂ ਉਹ ਇਸ ਨੂੰ ਮੁਕਾਬਲਾ ਕਹਿੰਦੇ ਹਨ। ਕੀ ਅਸੀਂ ਜਾਣਦੇ ਹਾਂ ਕਿ ਇਹ ਇਕ ਮੁਕਾਬਲਾ ਸੀ ਜਾਂ ਸਿਰਫ਼ ਪੁਲਸ ਇਹ ਕਹਿ ਰਹੀ ਹੈ। ਮੈਂ ਜ਼ਿਆਦਾ ਸੰਵਿਧਾਨਕ ਕਤਲਾਂ ਦੇ ਵਿਰੁੱਧ ਹਾਂ। ਦੋਸ਼ੀਆਂ ਨੇ ਜੇਕਰ ਪੁਲਸ 'ਤੇ ਗੋਲੀ ਚਲਾਈ ਹੈ ਤਾਂ ਉਸ ਵਿਰੁੱਧ ਜਵਾਬੀ ਕਾਰਵਾਈ ਕਰਨ ਦਾ ਉਸ ਨੂੰ ਪੂਰਾ ਅਧਿਕਾਰ ਬਣਦਾ ਹੈ।

ਭਾਜਪਾ ਦੇ ਪੱਖ 'ਚ ਲਹਿਰ ਨਹੀਂ ਹੈ- ਬਘੇਲ
ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕਿਹਾ,''ਭਾਜਪਾ ਧਾਰਾ-370 ਅਤੇ ਕੌਮੀਅਤ ਦੀ ਗੱਲ ਕਰਦੀ ਹੈ। ਉਹ ਪੁਲਵਾਮਾ 'ਤੇ ਗੱਲ ਕਰਦੀ ਹੈ। ਲੋਕਾਂ ਦੇ ਆਪਣੇ ਮੁੱਦੇ ਹਨ। ਇਸ ਵਾਰ ਭਾਜਪਾ ਦੇ ਪੱਖ 'ਚ ਲਹਿਰ ਨਹੀਂ ਹੈ। ਭਾਜਪਾ ਦੀ ਕੌਮੀਅਤ ਹਿੰਸਾਤਮਕ ਕੌਮੀਅਤ ਹੈ। ਵਿਰੋਧੀਆਂ ਦੀ ਕੋਈ ਜਗ੍ਹਾ ਨਹੀਂ ਹੈ। ਅਸੀਂ ਵਿਰੋਧੀਆਂ ਦਾ ਆਦਰ ਕਰਦੇ ਹਾਂ ਅਤੇ ਉਹ ਵਿਰੋਧੀਆਂ ਨੂੰ ਖਤਮ ਕਰਨਾ ਚਾਹੁੰਦੇ ਹਨ।

ਹਵਾ ਕੇਂਦਰ ਸਰਕਾਰ ਵਿਰੁੱਧ ਚੱਲ ਰਹੀ ਹੈ- ਕੈਪਟਨ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,''ਦੇਸ਼ 'ਚ ਤਬਦੀਲੀ ਦੀ ਲਹਿਰ ਚੱਲ ਰਹੀ ਹੈ ਅਤੇ ਮਹਾਰਾਸ਼ਟਰ ਦੇ ਨਤੀਜੇ ਇਸ ਗੱਲ ਦੇ ਸੰਕੇਤ ਹਨ। ਦੇਖਦੇ ਹਾਂ ਝਾਰਖੰਡ 'ਚ ਕੀ ਹੁੰਦਾ ਹੈ। ਜੇਕਰ ਸਰਕਾਰ ਪਰਫਾਰਮ ਨਹੀਂ ਕਰਦੀ ਹੈ ਤਾਂ ਉਸ ਨੂੰ ਵਿਰੋਧੀ ਧਿਰ 'ਚ ਬੈਠਣਾ ਹੋਵੇਗਾ। ਤਬਦੀਲੀ ਦੀ ਮਾਨਸਿਕਤਾ ਹੈ ਅਤੇ ਕੇਂਦਰ ਸਰਕਾਰ ਵਿਰੁੱਧ ਹਵਾ ਚੱਲ ਰਹੀ ਹੈ।

ਐੱਨ.ਆਰ.ਸੀ. ਅਸਲ ਮੁੱਦਿਆਂ ਤੋਂ ਭਟਕਾਉਣ ਦਾ ਰਸਤਾ- ਬਘੇਲ
ਛੱਤੀਸਗੜ੍ਹ ਦੇ ਮੁੱਖ ਮੰਤਰੀ ਨੇ ਐੱਨ.ਆਰ.ਸੀ. 'ਤੇ ਕਿਹਾ,''ਸਰਹੱਦੀ ਖੇਤਰਾਂ 'ਚ ਇਹ ਸਮੱਸਿਆ ਹੋ ਸਕਦੀ ਹੈ। ਇਹ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦਾ ਇਕ ਰਸਤਾ ਹੈ।

ਤੁਸੀਂ ਲੋਕਾਂ ਨੂੰ ਦੇਸ਼ ਛੱਡ ਕੇ ਚੱਲੇ ਜਾਓ, ਨਹੀਂ ਕਹਿ ਸਕਦੇ- ਕੈਪਟਨ
ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਭਰ 'ਚ ਐੱਨ.ਆਰ.ਸੀ. ਲਾਗੂ ਕਰਨ ਨੂੰ ਲੈ ਕੇ ਕਿਹਾ,''ਮੈਨੂੰ ਹੈਰਾਨੀ ਹੁੰਦੀ ਹੈ। ਤੁਹਾਡੇ ਕੋਲ ਸੂਬੇਦਾਰ ਹੈ, ਲੈਫਟੀਨੈਂਟ ਕਰਨਲ ਹੈ ਅਤੇ ਅਚਾਨਕ ਉਨ੍ਹਾਂ ਨੂੰ ਇਹ ਪਤਾ ਲੱਗਦਾ ਹੈ ਕਿ ਉਹ ਭਾਰਤੀ ਨਹੀਂ ਹਨ। ਤੁਸੀਂ ਲੋਕਾਂ ਨੂੰ ਇਹ ਨਹੀਂ ਕਹਿ ਸਕਦੇ ਹੋ ਕਿ ਦੇਸ਼ ਛੱਡ ਕੇ ਚੱਲੇ ਜਾਓ। ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰੀਆਂ ਦੇ ਕੌਮੀ ਰਜਿਸਟਰ(ਐਨ.ਆਰ.ਸੀ.) ਦੇ ਖ਼ਿਲਾਫ਼ ਬਿਆਨ ਦਿੰਦੇ ਹੋਏ ਕਿਹਾ ਕਿ ਭਾਰਤ ਦੀ ਜਮਹੂਰੀ ਭਾਵਨਾ ਦੇ ਖ਼ਿਲਾਫ਼ ਕਦਮ ਨਹੀਂ ਚੁੱਕੇ ਜਾਣੇ ਚਾਹੀਦੇ । ਉਨ੍ਹਾਂ ਕਿਹਾ ਕਿ ਭਾਵੇਂ ਪਾਰਲੀਮੈਂਟ ਤਜਵੀਜ਼ਸ਼ੁਦਾ ਨਾਗਰਿਕਤਾ ਸੋਧ ਬਿਲ ਨੂੰ ਪਾਸ ਕਰ ਦੇਵੇਗੀ ਪਰ ਪੰਜਾਬ ਦੀ ਵਿਧਾਨ ਸਭਾ 'ਚ ਕਾਂਗਰਸ ਨੂੰ ਦੋ-ਤਿਹਾਈ ਬਹੁਮਤ ਹਾਸਿਲ ਹੈ, ਇਸ ਲਈ ਉਨ੍ਹਾਂ ਦੀ ਸਰਕਾਰ ਇਸ ਨੂੰ ਕਿਸੇ ਵੀ ਹਾਲਤ 'ਚ ਪਾਸ ਨਹੀਂ ਹੋਣ ਦੇਵੇਗੀ ।


DIsha

Content Editor

Related News