ਹਿੰਦੂਆਂ ਕੋਲ ਸਿਰਫ ਰਾਮ ਚਬੂਤਰੇ ਦਾ ਅਧਿਕਾਰ : ਮੁਸਲਿਮ ਧਿਰ

09/28/2019 1:31:24 AM

ਨਵੀਂ ਦਿੱਲੀ – ਸੁਪਰੀਮ ਕੋਰਟ ਵਿਚ ਅਯੁੱਧਿਆ ਵਿਵਾਦ ਦੇ 33ਵੇਂ ਦਿਨ ਦੀ ਸੁਣਵਾਈ ਦੌਰਾਨ ਇਕ ਮੁਸਲਿਮ ਧਿਰ ਨੇ ਕਿਹਾ ਕਿ ਹਿੰਦੂਆਂ ਕੋਲ ਸਿਰਫ ਰਾਮ ਚਬੂਤਰੇ ਦਾ ਅਧਿਕਾਰ ਹੈ। ਮੁਸਲਿਮ ਧਿਰ ਮੁਹੰਮਦ ਫਾਰੂਕ ਵਲੋਂ ਸੀਨੀਅਰ ਵਕੀਲ ਸ਼ੇਖਰ ਨਾਫੜੇ ਨੇ ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਸਾਹਮਣੇ ਕਿਹਾ ਕਿ ਹਿੰਦੂਆਂ ਕੋਲ ਉਸ ਸਥਾਨ ਦਾ ਸੀਮਤ ਅਧਿਕਾਰ ਹੈ। ਹਿੰਦੂਆਂ ਕੋਲ ਚਬੂਤਰੇ ਦਾ ਅਧਿਕਾਰ ਹੈ ਪਰ ਉਹ ਮਲਕੀਅਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਿੰਦੂਆਂ ਵਲੋਂ ਲਗਾਤਾਰ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ ਹੈ।

Inder Prajapati

This news is Content Editor Inder Prajapati