ਹਿੰਦੂ ਲੜਕੀ ਨਾਲ ਫਰਜ਼ੀ ਵਿਆਹ ਰਚਾਉਣ ਦੇ ਮਾਮਲੇ ''ਚ ਦੋਸ਼ੀ ਮੁੰਬਈ ਤੋਂ ਗ੍ਰਿਫਤਾਰ

06/05/2019 1:20:07 PM

ਸੀਕਰ— ਰਾਜਸਥਾਨ ਦੀ ਸੀਕਰ ਪੁਲਸ ਨੇ ਹਿੰਦੂ ਲੜਕੀ ਨਾਲ ਫਰਜ਼ੀ ਵਿਆਹ ਰਚਾਉਣ ਵਾਲੇ ਇਮਰਾਨ ਨੂੰ ਮੁੰਬਈ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਸ ਕਮਿਸ਼ਨਰ ਡਾ. ਅਮਨਦੀਪ ਕਪੂਰ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਲਤ ਜਾਤੀ, ਧਰਮ ਅਤੇ ਨਾਂ ਬਦਲ ਕੇ ਹਿੰਦੂ ਲੜਕੀ ਨਾਲ ਫਰਜ਼ੀ ਕਰਨ ਦੇ ਮਾਮਲੇ 'ਚ ਸੀਕਰ ਪੁਲਸ ਨੇ ਦੋਸ਼ੀ ਇਮਰਾਨ ਭਾਟੀ ਨੂੰ ਮੁੰਬਈ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਸ ਦੋਸ਼ੀ ਅਤੇ ਲੜਕੀ ਦੋਹਾਂ ਨੂੰ ਲੈ ਕੇ ਮੁੰਬਈ ਤੋਂ ਸੀਕਰ ਲਈ ਰਵਾਨਾ ਹੋ ਗਈ ਹੈ। 

ਜ਼ਿਕਰਯੋਗ ਹੈ ਕਿ ਤਿੰਨ ਬੱਚਿਆਂ ਦੇ ਬਾਪ ਇਮਰਾਨ ਭਾਟੀ ਨੇ ਕਬੀਰ ਸ਼ਰਮਾ ਬਣ ਕੇ ਜੈਪੁਰ 'ਚ ਲੜਕੀ ਨਾਲ ਹਿੰਦੂ ਰੀਤੀ-ਰਿਵਾਜ਼ਾਂ ਨਾਲ ਫਰਜ਼ੀ ਵਿਆਹ ਰਚਾ ਲਿਆ। ਬਾਅਦ 'ਚ ਮਾਮਲੇ ਦਾ ਖੁਲਾਸਾ ਹੋਣ 'ਤੇ ਪੁਲਸ ਹਰਕਤ 'ਚ ਆਈ ਅਤੇ ਉਸ ਨੇ ਦੋਸ਼ੀ ਦੀ ਤਲਾਸ਼ 'ਚ ਕਈ ਟੀਮਾਂ ਗਠਿਤ ਕਰ ਕੇ ਵੱਖ-ਵੱਖ ਥਾਂਵਾਂ 'ਤੇ ਭੇਜੀਆਂ। ਜਿਸ 'ਚ 4 ਟੀਮਾਂ ਪ੍ਰਦੇਸ਼ ਦੇ ਬਾਹਰ ਵੀ ਭੇਜੀਆਂ ਗਈਆਂ। ਇਸ ਤੋਂ ਪਹਿਲਾਂ ਪੁਲਸ ਨੇ ਇਸ ਮਾਮਲੇ 'ਚ ਸੀਕਰ ਅਤੇ ਜੈਪੁਰ 'ਚ 10 ਤੋਂ ਵਧ ਸ਼ੱਕੀਆਂ ਨੂੰ ਹਿਰਾਸਤ 'ਚ ਵੀ ਲਿਆ। ਦੋਹਾਂ ਤੋਂ ਪੁੱਛ-ਗਿੱਛ ਦੇ ਬਾਅਦ ਹੀ ਮਾਮਲੇ 'ਚ ਹੋਰ ਖੁਲਾਸਾ ਹੋਵੇਗਾ।

DIsha

This news is Content Editor DIsha