ATS ਦੇ ਸਾਬਕਾ ਚੀਫ ਹਿਮਾਸ਼ੂੰ ਰਾਏ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

05/11/2018 3:55:54 PM

ਮੁੰਬਈ—ਏ.ਟੀ.ਐਸ ਦੇ ਸਾਬਕਾ ਚੀਫ ਹਿਮਾਸ਼ੂੰ ਰਾਏ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕੈਂਸਰ ਸੀ। ਉਨ੍ਹਾਂ ਨੇ ਸਰਵਿਸ ਬੰਦੂਕ ਨਾਲ ਖੁਦ ਨੂੰ ਗੋਲੀ ਮਾਰੀ ਹੈ। ਹਿਮਾਸ਼ੂੰ ਰਾਏ ਦੀ ਲਾਸ਼ ਉਨ੍ਹਾਂ ਦੇ ਘਰ 'ਚ ਮਿਲੀ ਹੈ। ਹੁਣ ਉਹ ਮਹਾਰਾਸ਼ਟਰ 'ਚ ਏ.ਡੀ.ਜੀ.ਪੀ ਦੇ ਅਹੁਦੇ 'ਤੇ ਤਾਇਨਾਤ ਸਨ। 1988 ਬੈਚ ਦੇ ਆਈ.ਪੀ.ਐਸ ਹਿਮਾਸ਼ੂੰ ਰਾਏ ਇਕ ਚਰਚਿਤ ਪੁਲਸ ਅਫਸਰ ਸਨ। ਜੋ ਕਈ ਜਟਿਲ ਕੇਸ ਨੂੰ ਸੁਲਝਾਉਣ ਲਈ ਮਸ਼ਹੂਰ ਹਨ। ਉਨ੍ਹਾਂ ਨੇ ਕਰੀਅਰ 'ਚ ਕਈ ਵੱਡੇ ਕੇਸਾਂ ਦੀ ਜ਼ਿੰਮੇਦਾਰੀ ਮਿਲੀ, ਜਿਸ ਨੂੰ ਉਨ੍ਹਾਂ ਨੇ ਸੁਲਝਾਇਆ। 


ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਭਰਾ ਇਕਬਾਲ ਕਾਸਕਰ ਦੇ ਡਰਾਈਵਰ ਅਰੀਫ, ਪੱਤਰਕਾਰ ਕਤਲ ਕੇਸ, ਲੈਲਾ ਖਾਨ ਕਤਲ ਕੇਸ ਸਮੇਤ ਕਈ ਹਾਈ ਪ੍ਰੋਫਾਇਲ ਕੇਸ ਉਨ੍ਹਾਂ ਦੇ ਕੋਲ ਸਨ ਅਤੇ ਉਨ੍ਹਾਂ 'ਚੋਂ ਬਹੁਤ ਸਾਰੇ ਕੇਸਾਂ ਨੂੰ ਸੁਲਝਾਇਆ ਹੈ।


Related News