ਹਿਮਾਚਲ : ਹੁਣ ਟੈਕਸੀ ਪਰਮਿਟ 14 ਸਾਲ ਨਹੀਂ, 10 ਸਾਲ ਹੀ ਚੱਲੇਗਾ

09/24/2019 11:38:35 AM

ਸ਼ਿਮਲਾ/ਸੋਲਨ— ਹਿਮਾਚਲ 'ਚ ਚੱਲਣ ਵਾਲੀਆਂ ਟੈਕਸੀਆਂ ਲਈ ਆਲ ਇੰਡੀਆ ਟੈਕਸੀ ਪਰਮਿਟ ਨੂੰ ਹੁਣ 10 ਸਾਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ 14 ਸਾਲ ਤੱਕ ਆਲ ਇੰਡੀਆ ਟੈਕਸੀ ਪਰਮਿਟ ਵੈਲਿਡ ਹੁੰਦਾ ਸੀ। ਅਜਿਹੇ 'ਚ ਹੁਣ ਟੈਕਸੀ ਚਲਾਉਣ ਵਾਲੇ ਮਾਲਕਾਂ ਨੂੰ ਇਨ੍ਹਾਂ ਨੂੰ ਵੇਚਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਹਾਲਾਂਕਿ ਸਟੇਟ ਪਰਮਿਟ ਲਈ ਨਿਯਮਾਂ 'ਚ ਥੋੜ੍ਹੀ ਛੋਟ ਆਵਾਜਾਈ ਵਿਭਾਗ ਵਲੋਂ ਦਿੱਤੀ ਗਈ ਹੈ। ਐੱਚਪੀ-02 ਨੰਬਰ ਪਾਉਣ 'ਤੇ 12 ਸਾਲ ਤੱਕ ਟੈਕਸੀ ਪਰਮਿਟ ਵੈਲਿਡ ਰਹੇਗਾ, ਜਦੋਂ ਕਿ ਆਲ ਇੰਡੀਆ ਪਰਮਿਟ ਲਈ ਸਿਰਫ਼ 10 ਸਾਲ ਹੀ ਇਸ 'ਚ ਛੋਟ ਦਿੱਤੀ ਗਈ ਹੈ। ਪ੍ਰਦੇਸ਼ 'ਚ ਆਲ ਇੰਡੀਆ ਪਰਮਿਟ ਐੱਚ.ਪੀ.-01 ਦੇ ਨੰਬਰ ਨਾਲ ਚੱਲਦੀ ਹੈ, ਉੱਥੇ ਹੀ ਸਟੇਟ ਲੇਵਲ ਪਰਮਿਟ 'ਚ ਐੱਚ.ਪੀ.-02 ਨੰਬਰ ਲੈਣਾ ਹੁੰਦਾ ਹੈ। ਸ਼ਿਮਲਾ ਸ਼ਹਿਰ ਦੀਆਂ ਟੈਕਸੀ ਯੂਨੀਅਨਾਂ ਨੇ ਪ੍ਰਦੇਸ਼ ਸਰਕਾਰ ਅਤੇ ਆਵਾਜਾਈ ਵਿਭਾਗ ਤੋਂ ਟੈਕਸੀ ਪਰਮਿਟ ਨੂੰ ਇਕ ਵਾਰ ਫਿਰ ਤੋਂ 14 ਸਾਲ ਤੱਕ ਦਿੱਤੇ ਜਾਣ ਦੀ ਮੰਗ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੈਰ-ਸਪਾਟਾ ਰਾਜ ਹੋਣ ਕਾਰਨ ਹਜ਼ਾਰਾਂ ਲੋਕਾਂ ਨੂੰ ਸੈਰ-ਸਪਾਟਾ ਤੋਂ ਰੋਜ਼ਗਾਰ ਵੀ ਮਿਲ ਰਿਹਾ ਹੈ। ਉੱਥੇ ਹੀ ਆਵਾਜਾਈ ਵਿਭਾਗ ਦੇ ਐਡੀਸ਼ਨਲ ਕਮਿਸ਼ਨਰ ਹੇਮਿਸ ਨੇਗੀ ਦਾ ਕਹਿਣਾ ਹੈ ਕਿ ਨਿਯਮਾਂ 'ਚ ਤਬਦੀਲੀ ਕੀਤੀ ਗਈ ਹੈ।

ਟੈਕਸੀ ਪਰਮਿਟ ਲਈ ਕੁਝ ਸਮੇਂ ਪਹਿਲਾਂ ਤਬਦੀਲੀਆਂ ਕੀਤੀਆਂ ਹਨ। ਟੈਕਸੀ ਆਪਰੇਟਰ ਦੀ ਜੁਆਇੰਟ ਵੈਲਫੇਅਰ ਕਮੇਟੀ ਦੇ ਪ੍ਰਧਾਨ ਅਜੇ ਸਲਮਾਣੀ ਦਾ ਕਹਿਣਾ ਹੈ ਕਿ ਸਰਕਾਰ ਨੇ ਪ੍ਰਦੇਸ਼ 'ਚ ਟੈਕਸੀ ਪਰਮਿਟ ਨੂੰ 14 ਸਾਲ ਤੋਂ ਘਟਾ ਕੇ 10 ਸਾਲ ਕੀਤਾ ਹੈ। ਅਜਿਹੇ 'ਚ ਪ੍ਰਦੇਸ਼ ਦਾ ਹਰ ਟੈਕਸੀ ਪ੍ਰਦੇਸ਼ 'ਚ ਸੈਰ-ਸਪਾਟਾ ਕਾਰੋਬਾਰ ਕਾਫ਼ੀ ਵਧ ਹੈ। ਅਜਿਹੇ 'ਚ ਸ਼ਿਮਲਾ ਸ਼ਹਿਰ 'ਚ ਕਰੀਬ 10 ਹਜ਼ਾਰ ਦੇ ਕਰੀਬ ਟੈਕਸੀਆਂ ਚੱਲ ਰਹੀਆਂ ਹਨ। ਅਜਿਹੇ 'ਚ ਜ਼ਿਲਾ ਸ਼ਿਮਲਾ ਦੀ ਗੱਲ ਕਰੀਏ ਤਾਂ ਕਾਫ਼ੀ ਵਧ ਨੌਜਵਾਨ ਅਜਿਹੇ ਹਨ, ਜੋ ਬੇਰੋਜ਼ਗਾਰ ਹਨ। ਇਕ ਅਨੁਮਾਨ ਅਨੁਸਾਰ ਸ਼ਹਿਰ 'ਚ ਕਰੀਬ 40 ਫੀਸਦੀ ਨੌਜਵਾਨ ਸੈਰ-ਸਪਾਟਾ ਕਾਰੋਬਾਰ ਨਾਲ ਸਿੱਧੇ ਤੌਰ 'ਤੇ ਜੁੜੇ ਹਨ। ਚਾਲਕ ਪਰੇਸ਼ਾਨ ਹਨ ਅਤੇ ਟੈਕਸੀ ਵੇਚਣ ਲਈ ਮਜ਼ਬੂਰ ਹਨ। ਇਸ ਨਾਲ ਟੈਕਸੀ ਕਾਰੋਬਾਰ ਵੀ ਖਤਮ ਹੋਣ ਦੀ ਕਗਾਰ 'ਤੇ ਹੈ। ਸਰਕਾਰ ਨੇ ਪਹਿਲਾਂ 14 ਸਾਲ ਤੋਂ ਪਰਮਿਟ 12 ਸਾਲ ਕੀਤਾ ਅਤੇ ਹੁਣ 10 ਸਾਲ ਕਰ ਦਿੱਤਾ ਹੈ। ਇਸ ਸੰਬੰਧ 'ਚ ਆਵਾਜਾਈ ਮੰਤਰੀ ਨੂੰ ਵੀ ਉਹ ਮਿਲ ਚੁਕੇ ਹਨ ਪਰ ਹਾਲੇ ਤੱਕ ਇਸ ਮਾਮਲੇ 'ਚ ਕੋਈ ਗੌਰ ਨਹੀਂ ਕੀਤਾ ਜਾ ਰਿਹਾ ਹੈ।

DIsha

This news is Content Editor DIsha