ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਕੱਲ ਤੋਂ

01/06/2020 5:56:06 PM

ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਇਕ ਦਿਨਾ ਵਿਸ਼ੇਸ਼ ਸੈਸ਼ਨ ਕੱਲ 7 ਜਨਵਰੀ ਨੂੰ ਬੁਲਾਇਆ ਗਿਆ ਹੈ। ਸੈਸ਼ਨ ਦੌਰਾਨ ਸਖਤ ਸੁਰੱਖਿਆ ਦੀ ਵਿਵਸਥਾ ਕੀਤੀ ਗਈ ਹੈ। ਇਕ ਦਿਨ ਦੇ ਸੈਸ਼ਨ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਵਿਧਾਨ ਸਭਾ ਦੇ ਸਪੀਕਰ ਡਾ. ਰਾਜੀਵ ਬਿੰਦਲ ਨੇ ਦੱਸਿਆ ਕਿ 7 ਜਨਵਰੀ ਨੂੰ ਵਿਧਾਨ ਸਭਾ ਦਾ ਇਕ ਦਿਨਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ। ਰਾਜਪਾਲ ਬੰਡਾਰੂ ਦੱਤਾਤ੍ਰੇਯ ਦੇ ਭਾਸ਼ਣ ਨਾਲ ਹੀ ਸੈਸ਼ਨ ਸ਼ੁਰੂ ਹੋਵੇਗਾ। ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ, ਜਿਸ ਨੂੰ ਲੈ ਕੇ ਪੁਲਸ ਵਿਧਾਨ ਸਭਾ ਪਹੁੰਚ ਚੁੱਕੀ ਹੈ।

ਰਾਜਪਾਲ ਦੇ ਭਾਸ਼ਣ ਨਾਲ ਇਹ ਵਿਸ਼ੇਸ਼ ਸੈਸ਼ਨ ਸ਼ੁਰੂ ਹੋਵੇਗਾ ਅਤੇ ਦੁਪਹਿਰ ਤਕ ਚਲੇਗਾ। ਪ੍ਰਦੇਸ਼ ਦੀ ਆਬਾਦੀ ਲੱਗਭਗ 70 ਲੱਖ ਹੈ, ਇਸ ਚ ਐੱਸ. ਸੀ. ਅਤੇ ਐੱਸ. ਟੀ. ਵਰਗ ਦੇ ਲੋਕਾਂ ਦੀ ਜਨਸੰਖਿਆ 21 ਲੱਖ ਦੇ ਕਰੀਬ ਹੈ। ਇਨ੍ਹਾਂ 'ਚੋਂ ਅਨੁਸੂਚਿਤ ਜਾਤੀ ਦੀ ਗਿਣਤੀ 17.29 ਲੱਖ ਹੈ, ਜੋ ਕੁੱਲ ਜਨਸੰਖਿਆ ਦਾ 25.19 ਫੀਸਦੀ ਹੈ। ਰਿਜ਼ਰਵੇਸ਼ਨ ਨੂੰ 10 ਸਾਲ ਤਕ ਅੱਗੇ ਵਧਾਉਣ ਲਈ ਇਹ ਸੈਸ਼ਨ ਬੁਲਾਇਆ ਗਿਆ ਹੈ। ਸੰਸਦ ਵਿਚ ਪਹਿਲਾਂ ਹੀ ਇਹ ਰਿਜ਼ਰਵੇਸ਼ਨ ਬਿੱਲ ਪਾਸ ਹੋ ਚੁੱਕਾ ਹੈ।

Tanu

This news is Content Editor Tanu