ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਨਵੇਂ ਚੁਣੇ ਮੰਤਰੀਆਂ ਨੂੰ ਵਿਭਾਗ ਵੰਡੇ

08/01/2020 12:26:32 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਨਵੇਂ ਚੁਣੇ ਤਿੰਨ ਮੰਤਰੀਆਂ ਨੂੰ ਵਿਭਾਗ ਵੰਡ ਦਿੱਤੇ ਹਨ ਅਤੇ ਆਪਣੇ ਮੰਤਰੀ ਮੰਡਲ ਦੇ ਕੁਝ ਹੋਰ ਮੈਂਬਰਾਂ ਦੇ ਵਿਭਾਗਾਂ 'ਚ ਫੇਰਬਦਲ ਕੀਤਾ। ਸ਼ੁੱਕਰਵਾਰ ਨੂੰ ਕੀਤੇ ਗਏ ਫੇਰਬਦਲ ਦਰਮਿਆਨ ਰਾਜੀਵ ਸੈਜਲ ਨੂੰ ਸਿਹਤ ਅਤੇ ਪਰਿਵਾਰ ਕਲਿਆਣ ਦਾ ਵਿਭਾਗ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸਿਹਤ ਮੰਤਰੀ ਵਿਪਿਨ ਸਿੰਘ ਪਰਮਾਰ ਨੂੰ ਫਰਵਰੀ 'ਚ ਵਿਧਾਨ ਸਭਾ ਸਪੀਕਰ ਬਣਾਏ ਜਾਣ ਦੇ ਬਾਅਦ ਤੋਂ ਇਹ ਵਿਭਾਗ ਖੁਦ ਮੁੱਖ ਮੰਤਰੀ ਕੋਲ ਸੀ। ਸ਼ਹਿਰੀ ਵਿਕਾਸ ਵਿਭਾਗ ਦਾ ਅਹੁਦਾ ਸੁਰੇਸ਼ ਭਾਰਦਵਾਜ ਨੂੰ ਦਿੱਤਾ ਹੈ। ਪਹਿਲੇ ਇਹ ਵਿਭਾਗ ਸਰਵੀਨ ਚੌਧਰੀ ਕੋਲ ਸੀ। ਭਾਰਦਵਾਜ ਕੋਲ ਸੰਸਦੀ ਮਾਮਲਿਆਂ ਦਾ ਚਾਰਜ ਵੀ ਹੋਵੇਗਾ ਅਤੇ ਚੌਧਰੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲਾ ਸੰਭਾਲਣਗੇ।

ਮੁੱਖ ਮੰਤਰੀ ਵਿੱਤ, ਗ੍ਰਹਿ, ਸੈਰ-ਸਪਾਟਾ, ਆਬਕਾਰੀ ਅਤੇ ਟੈਕਸ ਅਤੇ ਲੋਕ ਨਿਰਮਾਣ ਸਮੇਤ 8 ਵਿਭਾਗ ਆਪਣੇ ਕੋਲ ਰੱਖੇ। ਆਵਾਜਾਈ ਵਿਭਾਗ ਬਿਕਰਮ ਸਿੰਘ ਨੂੰ ਦਿੱਤਾ ਗਿਆ ਹੈ। ਗੋਵਿੰਦ ਸਿੰਘ ਠਾਕੁਰ ਨੂੰ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਬਿਕਰਮ ਸਿੰਘ ਉਦਯੋਗ ਵਿਭਾਗ ਦਾ ਅਹੁਦਾ ਵੀ ਸੰਭਾਲਦੇ ਰਹਿਣਗੇ। ਨੋਟੀਫਿਕੇਸ਼ਨ ਅਨੁਸਾਰ ਰਾਮਲਾਲ ਮਾਰਕੰਡੀਏ ਨੂੰ ਤਕਨੀਕੀ ਸਿੱਖਿਆ ਵਿਭਾਗ ਦਾ ਕੰਮ ਦਿੱਤਾ ਗਿਆ ਹੈ। ਖੇਤੀਬਾੜੀ ਵਿਭਾਗ ਵੀਰੇਂਦਰ ਕੰਵਰ ਨੂੰ ਦਿੱਤਾ ਗਿਆ ਹੈ ਅਤੇ ਉਨ੍ਹਾਂ ਕੋਲ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਵਿਭਾਗ ਦੀ ਜ਼ਿੰਮੇਵਾਰੀ ਵੀ ਹੋਵੇਗੀ। ਦਸੰਬਰ 2017 'ਚ ਮੁੱਖ ਮੰਤਰੀ ਠਾਕੁਰ ਦੇ ਸੱਤਾ 'ਚ ਆਉਣ ਦੇ ਬਾਅਦ ਤੋਂ ਇਹ ਪਹਿਲਾ ਮੰਤਰੀ ਮੰਡਲ ਵਿਸਥਾਰ ਹੈ। ਤਿੰਨ ਮੰਤਰੀਆਂ ਸੁਖਰਾਜ ਚੌਧਰੀ, ਰਾਕੇਸ਼ ਪਠਾਨੀਆ ਅਤੇ ਰਾਜਿੰਦਰ ਗਰਗ ਦਾ ਸਹੁੰ ਚੁੱਕ ਸਮਾਰੋਹ ਰਾਜ ਭਵਨ 'ਚ ਹੋਇਆ। ਸੁਖਰਾਮ ਚੌਧਰੀ ਨੂੰ ਐੱਮ.ਪੀ.ਪੀ. ਅਤੇ ਬਿਜਲੀ ਵਿਭਾਗ ਦਿੱਤਾ ਗਿਆ, ਜਦੋਂ ਕਿ ਪਠਾਨੀਆ ਨੂੰ ਜੰਗਲਾਤ ਮੰਤਰੀ ਅਤੇ ਗਰਗ ਨੂੰ ਫੂਡ, ਸਿਵਲ ਸਪਲਾਈ ਅਤੇ ਉਪਭੋਗਤਾ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ।


DIsha

Content Editor

Related News