ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਹੋਰ ਅਧਿਕਾਰੀਆਂ ਦੀ ਰਿਪੋਰਟ ਆਈ ਨੈਗੇਟਿਵ, ਸਕੱਤਰੇਤ ਖੁੱਲ੍ਹਿਆ

07/28/2020 4:55:07 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਦਫ਼ਤਰ ਦੇ ਹੋਰ ਅਧਿਕਾਰੀਆਂ ਦੀ ਦੂਜੀ ਕੋਰੋਨਾ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਸੀ.ਐੱਮ. ਸਮੇਤ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਵੀ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਦੁਪਹਿਰ ਬਾਅਦ ਨੈਗੇਟਿਵ ਪਾਈ ਗਈ ਹੈ। ਹਿਮਾਚਲ ਸਕੱਤਰੇਤ 'ਚ ਉੱਪ ਸਕੱਤਰੇਤ ਦੇ ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਜੈਰਾਮ ਠਾਕੁਰ ਕੁਆਰੰਟੀਨ ਹੋ ਗਏ ਸਨ, ਇਸ ਦੌਰਾਨ ਉਨ੍ਹਾਂ ਦਾ ਕੋਰਨਾ ਜਾਂਚ ਲਈ ਸੈਂਪਲ ਲਿਆ ਗਿਆ ਸੀ, ਜੋ ਨੈਗੇਟਿਵ ਪਾਇਆ ਗਿਆ ਸੀ।

ਸਿਹਤ ਵਿਭਾਗ ਨੇ ਹਰ ਤਰ੍ਹਾਂ ਦਾ ਸ਼ੱਕ ਦੂਰ ਕਰਨ ਲਈ ਮੰਗਲਵਾਰ ਨੂੰ ਮੁੜ ਸੈਂਪਲ ਲਿਆ ਸੀ। ਸੀ.ਐੱਮ. ਦਫ਼ਤਰ ਦੇ ਸਟਾਫ਼ ਮੈਂਬਰਾਂ ਦੇ ਵੀ ਮੁੜ ਸੈਂਪਲ ਲਏ ਗਏ ਸਨ। ਜੋ ਸਾਰੇ ਨੈਗੇਟਿਵ ਆਏ ਹਨ। ਇਸ ਦੇ ਨਾਲ ਹੀ ਸਕੱਤਰੇਤ ਨੂੰ ਖੋਲ੍ਹ ਦਿੱਤਾ ਗਿਆ ਹੈ। ਸੂਬਾ ਸਕੱਤਰੇਤ 'ਚ ਸਿਰਫ਼ ਉਨ੍ਹਾਂ ਗੈਰ-ਸਰਕਾਰੀ ਵਿਅਕਤੀਆਂ ਨੂੰ ਪ੍ਰਵੇਸ਼ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ, ਜਿਨ੍ਹਾਂ ਨੂੰ ਪ੍ਰਵੇਸ਼ ਪਾਸ ਜਾਰੀ ਕੀਤਾ ਗਿਆ ਹੈ। ਵੱਖ-ਵੱਖ ਬੈਠਕਾਂ ਅਤੇ ਵੀਡੀਓ ਕਾਨਫਰੈਂਸਿੰਗ 'ਚ ਹਿੱਸਾ ਲੈਣ ਲਈ ਸਕੱਤਰੇਤ ਆਉਣ ਵਾਲੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮੀਆਂ ਲਈ ਵੀ ਆਪਣਾ ਵਿਭਾਗੀ ਪਛਾਣ ਪੱਤਰ ਨਾਲ ਰੱਖਣਾ ਜ਼ਰੂਰੀ ਬਣਾਇਆ ਗਿਆ ਹੈ।


DIsha

Content Editor

Related News