ਹਿਮਾਚਲ ਪ੍ਰਦੇਸ਼ ''ਚ ਰਾਸ਼ਟਰੀ ਸੁਰੱਖਿਆ ਹੋ ਸਕਦੈ ਵੱਡਾ ਚੁਣਾਵੀ ਮੁੱਦਾ

03/16/2019 5:52:32 PM

ਸ਼ਿਮਲਾ-ਹਿਮਾਚਲ ਪ੍ਰਦੇਸ਼ 'ਚ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਰਾਸ਼ਟਰੀ ਸੁਰੱਖਿਆ ਇਕ ਵੱਡਾ ਚੁਣਾਵੀ ਮੁੱਦਾ ਹੋ ਸਕਦਾ ਹੈ , ਕਿਉਂਕਿ ਇੱਥੋ ਦੇ ਵੋਟਰਾਂ 'ਚ ਸਾਬਕਾ ਫੌਜੀਆਂ ਅਤੇ ਨੀਮ ਫੌਜੀਆਂ ਦੀ ਗਿਣਤੀ ਜ਼ਿਆਦਾ ਹੈ। ਸੂਬੇ 'ਚ 4 ਲੋਕ ਸਭਾ ਸੀਟਾਂ 'ਚੋਂ ਖਾਸ ਤੌਰ 'ਤੇ ਕਾਂਗੜਾ, ਹਮੀਰਪੁਰ ਅਤੇ ਮੰਡੀ 3 ਸੀਟਾਂ 'ਤੇ ਇਨ੍ਹਾਂ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ। ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਆਪਣੀਆਂ ਜਨਸਭਾਵਾਂ 'ਚ ਮੋਦੀ ਸਰਕਾਰ ਦੇ ਕੀਤੇ ਗਏ ਸਰਜੀਕਲ ਸਟ੍ਰਾਈਕ ਅਤੇ ਹਵਾਈ ਹਮਲਿਆਂ ਦਾ ਮੁੱਦਾ ਚੁੱਕ ਰਹੀ ਹੈ ਪਰ ਕਾਂਗਰਸ ਜਨਤਾ ਨੂੰ ਯਾਦ ਕਰਵਾ ਰਹੀ ਹੈ ਕਿ 1971 'ਚ ਇੰਦਰਾ ਗਾਂਧੀ ਦੀ ਸਰਕਾਰ 'ਚ ਕਿਸ ਤਰ੍ਹਾਂ ਪਾਕਿਸਤਾਨ ਤੋਂ ਇਹ ਨਵਾਂ ਦੇਸ਼ ਬੰਗਲਾਦੇਸ਼ ਬਣਾਇਆ ਗਿਆ ਸੀ।

ਮੁੱਖ ਮੰਤਰੀ ਜੈਰਾਮ ਠਾਕੁਰ ਦਾ ਦਾਅਵਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ 'ਚ ਦੇਸ਼ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਠਾਕੁਰ ਨੇ ਸ਼ੁੱਕਰਵਾਰ ਨੂੰ ਮੰਡੀ 'ਚ ਕਿਹਾ, ਜਦੋਂ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਉਰੀ 'ਚ ਸਾਡੇ ਕਈ ਜਵਾਨ ਸ਼ਹੀਦ ਹੋਏ। ਇਸ ਦਾ ਜਵਾਬ ਮੋਦੀ ਦੀ ਮਜ਼ਬੂਤ ਅਗਵਾਈ 'ਚ ਫੌਜ ਨੇ ਸਫਲਤਾ ਪੂਰਵਕ ਸਰਜੀਕਲ ਸਟ੍ਰਾਈਕ ਰਾਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੁਲਵਾਮਾ ਹਮਲੇ 'ਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋਏ। ਕਾਂਗੜਾ ਦੇ ਤਿਲਕ ਰਾਜ ਵੀ ਸ਼ਹੀਦ ਹੋਏ। ਸਾਡੀ ਹਵਾਈ ਫੌਜ ਨੇ ਕੁਝ ਹੀ ਦਿਨਾਂ 'ਚੋਂ ਹੀ ਹਵਾਈ ਹਮਲਾ ਕੀਤਾ ਅਤੇ ਪਾਕਿਸਤਾਨ ਦੇ ਅੱਤਵਾਦੀ ਕੈਂਪ ਤਬਾਹ ਕਰ ਦਿੱਤੇ। ਮੁੱਖ ਮੰਤਰੀ ਨੇ ਪਹਿਲਾਂ ਦੀ ਕਾਂਗਰਸ ਸਰਕਾਰ 'ਤੇ 2008 'ਚ ਮੁੰਬਈ ਦੇ ਅੱਤਵਾਦੀ ਹਮਲਿਆਂ 'ਤੇ ਕੋਈ ਉੱਚਿਤ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ। 

ਕਾਂਗਰਸ ਨੇਤਾ ਮੁਕੇਸ਼ ਅਗਿਨਹੋਤਰੀ ਨੇ ਇਸ 'ਤੇ ਸਖਤ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਸ਼ਹੀਦ ਜਵਾਨਾਂ ਦੇ ਨਾਂ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਅਗਿਨਹੋਤਰੀ ਨੇ ਕਿਹਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪਹਿਲਾਂ ਹੀ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਪਾਰਟੀ ਪੁਲਵਾਮਾ ਹਮਲੇ ਦਾ ਜਵਾਬ ਦੇਣ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸਰਕਾਰ ਦੇ ਨਾਲ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਸ਼ਟਰੀ ਸੁਰੱਖਿਆ ਹਮੇਸ਼ਾ ਕਾਂਗਰਸ ਦੀ ਸਿਖਰ ਤਰਜ਼ੀਹ ਰਹੀ ਹੈ। ਭਾਜਪਾ ਨੇਤਾ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ 1971 'ਚ ਜਦੋਂ ਕੇਂਦਰ 'ਚ ਇੰਦਰਾ ਗਾਂਧੀ ਦੀ ਸਰਕਾਰ ਸੀ ਤਾਂ ਕਿਸ ਤਰ੍ਹਾ ਨਵਾਂ ਦੇਸ਼ ਦੇ ਰੂਪ 'ਚ ਬਾਹਰ ਆਇਆ ਸੀ। ਇਸ ਦੌਰਾਨ 18 ਗ੍ਰੇਨੇਡਿਅਰਜ਼ ਦੇ ਕਮਾਂਡਿੰਗ ਅਫਸਰ ਰਹੇ ਕੁਸ਼ਾਲ ਠਾਕੁਰ ਨੇ ਕਿਹਾ ਕਿ ਹਾਲੇ ਤਾਂ ਨੀਮ ਫੌਜੀ ਸਾਡੀ ਚੁਣੀ ਹੋਈ ਸਰਕਾਰ ਦੇ ਫੈਸਲੇ ਅਨੁਸਾਰ ਕੰਮ ਕਰਦੇ ਹਨ। ਇਸ ਦੇ ਬਾਵਜੂਦ ਨੇਤਾਵਾਂ ਨੂੰ ਫੌਜੀ ਬਲਾਂ ਦੇ ਨਾਂ 'ਤੇ ਰਾਜਨੀਤੀ ਕਰਨ ਤੋਂ ਬਚਣਾ ਚਾਹੀਦਾ ਹੈ। 

Iqbalkaur

This news is Content Editor Iqbalkaur