ਹਿਮਾਚਲ ਵਾਸੀਆਂ ''ਤੇ ਪਵੇਗਾ ਬੋਝ, ਵਧੇਗਾ ਬੱਸਾਂ ਦਾ ਕਿਰਾਇਆ

07/11/2020 3:21:45 PM

ਸ਼ਿਮਲਾ (ਭਾਸ਼ਾ)— ਹਿਮਾਚਲ ਪ੍ਰਦੇਸ਼ ਵਿਚ ਬੱਸ ਦਾ ਕਿਰਾਇਆ ਛੇਤੀ ਹੀ ਵੱਧ ਸਕਦਾ ਹੈ, ਕਿਉਂਕਿ ਸੂਬਾ ਸਰਕਾਰ ਇਸ ਸੰਬੰਧ ਵਿਚ ਇਕ ਪ੍ਰਸਤਾਵ 'ਤੇ ਵਿਚਾਰ ਕਰ ਰਹੀ ਹੈ। ਸੂਬੇ ਦੇ ਟਰਾਂਸਪੋਰਟ ਮੰਤਰੀ ਗੋਵਿੰਦ ਸਿੰਘ ਠਾਕੁਰ ਨੇ ਸ਼ਨੀਵਾਰ ਯਾਨੀ ਕਿ ਅੱਜ ਦੱਸਿਆ ਕਿ ਇਸ ਸੰਬੰਧ ਵਿਚ ਅਜੇ ਆਖ਼ਰੀ ਫੈਸਲਾ ਲਿਆ ਜਾਣਾ ਬਾਕੀ ਹੈ। ਦੋ ਮਹੀਨੇ ਦੇ ਅੰਤਰਾਲ ਤੋਂ ਬਾਅਦ ਇਕ ਜੂਨ ਨੂੰ ਸੂਬੇ ਵਿਚ ਬੱਸ ਸੇਵਾ ਮੁੜ ਤੋਂ ਸ਼ੁਰੂ ਹੋ ਗਈ ਸੀ। ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ 22 ਮਾਰਚ ਨੂੰ ਲਾਗੂ ਤਾਲਾਬੰਦੀ ਤੋਂ ਬਾਅਦ ਬੱਸ ਸੇਵਾ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

ਸਰਕਾਰ ਦੇ ਅੰਤਰਰਾਜੀ ਬੱਸ ਯਾਤਰਾ 'ਤੇ ਰੋਕ ਜਾਰੀ ਰੱਖਦੇ ਹੋਏ ਸੂਬੇ ਦੇ ਅੰਦਰ ਗੈਰ-ਏਸੀ ਬੱਸਾਂ ਦੀ ਆਵਾਜਾਈ ਦੀ ਆਗਿਆ ਦਿੱਤੀ ਹੈ। ਹਿਮਾਚਲ ਸੜਕ ਟਰਾਂਸਪੋਰਟ ਨਿਗਮ (ਐੱਚ. ਆਰ. ਟੀ. ਸੀ.) ਸੂਬੇ ਦੇ ਅੰਦਰ ਆਪਣੀਆਂ ਬੱਸਾਂ ਚੱਲਾ ਰਿਹਾ ਹੈ ਅਤੇ ਉੱਥੇ ਹੀ ਪ੍ਰਾਈਵੇਟ ਬੱਸ ਆਪਰੇਟਰਾਂ ਨੇ ਸੇਵਾਵਾਂ ਬੰਦ ਕਰ ਕੇ ਕਿਰਾਏ 'ਚ ਵਾਧੇ ਦੀ ਮੰਗ ਕੀਤੀ ਹੈ। ਪ੍ਰਾਈਵੇਟ ਬੱਸ ਆਪਰੇਟਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਮੇਸ਼ ਕਮਲ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਅਗਲੀ ਕੈਬਨਿਟ ਬੈਠਕ ਵਿਚ ਬੱਸ ਕਿਰਾਏ 'ਚ ਵਾਧੇ ਦਾ ਫੈਸਲਾ ਲਿਆ ਜਾਵੇਗਾ। ਸੂਬੇ ਵਿਚ ਦੋ ਸਾਲ ਪਹਿਲਾਂ ਹੀ ਕਿਰਾਏ ਵਿਚ ਲੱਗਭਗ 25 ਫੀਸਦੀ ਦਾ ਵਾਧਾ ਕੀਤਾ ਗਿਆ ਸੀ।


Tanu

Content Editor

Related News