ਹਿਮਾਚਲ ਦੀ ਪਹਿਲੀ ਮਹਿਲਾ IPS ਅਧਿਕਾਰੀ ਰਾਸ਼ਟਰਪਤੀ ਪੁਲਸ ਮੈਡਲ ਨਾਲ ਸਨਮਾਨਤ

01/26/2023 9:40:29 AM

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੀ ਪਹਿਲੀ ਮਹਿਲਾ ਆਈ.ਪੀ.ਐੱਸ. (ਭਾਰਤੀ ਪੁਲਸ ਸੇਵਾ) ਅਧਿਕਾਰੀ ਸਤਵੰਤ ਅਟਵਾਲ ਤ੍ਰਿਵੇਦੀ ਨੂੰ ਵਿਸ਼ੇਸ਼ ਸੇਵਾ ਲਈ ਰਾਸ਼ਟਰੀ ਪੁਲਸ ਮੈਡਲ ਨਾਲ ਸਨਮਾਨਤ ਕੀਤਾ ਗਿਆ ਹੈ। ਇਕ ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। ਤ੍ਰਿਵੇਦੀ 1996 ਬੈਚ ਦੀ ਅਧਿਕਾਰੀ ਹੈ, ਜਦੋ ਮੌਜੂਦਾ ਸਮੇਂ ਸਰਗਰਮ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ 'ਚ ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ (ਏ.ਡੀ.ਜੀ.ਪੀ.) ਵਜੋਂ ਤਾਇਨਾਤ ਹੈ।

ਤ੍ਰਿਵੇਦੀ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਅਤੇ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) 'ਚ ਪਹਿਲੀ ਮਹਿਲਾ ਆਈ.ਪੀ.ਐੱਸ.) ਅਧਿਕਾਰੀ ਹੋਣ ਦਾ ਮਾਣ ਪ੍ਰਾਪਤ ਹੈ ਅਤੇ ਫ਼ੋਰਸ ਦੀਆਂ ਔਰਤਾਂ ਨਾਲ ਸੰਬੰਧਤ ਮੁੱਦਿਆਂ 'ਤੇ ਆਪਣੀ ਆਵਾਜ਼ ਉਠਾਉਣ ਲਈ ਜਾਣੀ ਜਾਂਦੀ ਹੈ। ਬੁੱਧਵਾਰ ਜਾਰੀ ਬਿਆਨ ਅਨੁਸਾਰ, ਸ਼ਲਾਘਾਯੋਗ ਸੇਵਾ ਲਈ ਪੁਲਸ ਮੈਡਲ ਤੋਂ ਚਾਰ ਕਰਮੀਆਂ ਪੁਲਸ ਡਿਪਟੀ ਕਮਿਸ਼ਨਰ ਰਾਹੁਲ ਸ਼ਰਮਾ, ਸਹਾਇਕ ਕਮਾਂਡੈਂਟ ਜਿਤੇਂਦਰ ਸਿੰਘ, ਸਬ ਇੰਸਪੈਕਟਰ ਇੰਦਰ ਦੱਤ ਅਤੇ ਹੈੱਡ ਕਾਂਸਟੇਬਲ ਸੁਸ਼ੀਲ ਕੁਮਾਰ ਨੂੰ ਸਨਮਾਨਤ ਕੀਤਾ ਗਿਆ ਹੈ। ਪੁਲਸ ਜਨਰਲ ਡਾਇਰੈਕਟਰ ਸੰਜੇ ਕੁੰਡੂ ਨੇ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ ਹੈ।

DIsha

This news is Content Editor DIsha