ਹਿਮਾਚਲ ਦੇ ਲਾਹੌਲ-ਸਪੀਤੀ ''ਚ ਕੋਰੋਨਾ ਦਾ ਪਹਿਲਾ ਮਾਮਲਾ ਆਇਆ ਸਾਹਮਣੇ, ਜਾਣੋ ਸੂਬੇ ਦਾ ਹਾਲ

06/29/2020 3:45:33 PM

ਸ਼ਿਮਲਾ (ਭਾਸ਼ਾ)— ਹਿਮਾਚਲ ਪ੍ਰਦੇਸ਼ ਦੇ ਜ਼ਿਲੇ ਲਾਹੌਲ-ਸਪੀਤੀ 'ਚ ਕੋਰੋਨਾ ਵਾਇਰਸ ਦੇ ਲਾਗ ਦਾ ਪਹਿਲਾ ਮਾਮਲਾ ਸੋਮਵਾਰ ਭਾਵ ਅੱਜ ਸਾਹਮਣੇ ਆਇਆ ਹੈ। ਬਿਹਾਰ ਵਾਸੀ ਇਕ ਮਜ਼ਦੂਰ ਵਿਚ ਲਾਗ ਦੀ ਪੁਸ਼ਟੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਮਾ ਸੜਕ ਸੰਗਠਨ (ਬੀ. ਆਰ. ਓ.) ਲਈ ਕੰਮ ਕਰਨ ਵਾਲੇ ਮਜ਼ਦੂਰ ਨੂੰ ਕੇਲਾਂਗ ਖੇਤਰੀ ਹਸਪਤਾਲ ਲਿਜਾਇਆ ਗਿਆ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਸੂਬੇ ਵਿਚ ਕੋਰੋਨਾ ਦੇ ਕੁੱਲ ਪੀੜਤ ਮਰੀਜ਼ਾਂ ਦੀ ਗਿਣਤੀ 918 ਹੋ ਗਈ ਹੈ। 

ਅਧਿਕਾਰੀਆਂ ਮੁਤਾਬਕ ਸੂਬੇ ਵਿਚ 379 ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਜਦਕਿ 518 ਲੋਕ ਇਲਾਜ ਤੋਂ ਬਾਅਦ ਸਿਹਤਯਾਬ ਹੋ ਚੁੱਕੇ ਹਨ। ਉੱਥੇ ਹੀ 11 ਲੋਕ ਸੂਬੇ ਤੋਂ ਬਾਹਰ ਜਾ ਚੁੱਕੇ ਹਨ ਅਤੇ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਵਿਚ ਹਮੀਰਪੁਰ 'ਚ ਸਭ ਤੋਂ ਵਧੇਰੇ 117 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਕਾਂਗੜਾ 'ਚ 115, ਸੋਨਲ 'ਚ 45, ਊਨਾ 'ਚ 31, ਸ਼ਿਮਲਾ 'ਚ 20, ਬਿਲਾਸਪੁਰ 'ਚ 16, ਸਿਰਮੌਰ 'ਚ 14, ਚੰਬਾ 'ਚ 9 ਅਤੇ ਮੰਡੀ ਤੇ ਕਿੰਨੌਰ 'ਚ 5-5 ਅਤੇ ਲਾਹੌਲ-ਸਪੀਤੀ ਤੇ ਕੁੱਲੂ 'ਚ 1-1 ਮਰੀਜ਼ ਦਾ ਇਲਾਜ ਚੱਲ ਰਿਹਾ ਹੈ।

Tanu

This news is Content Editor Tanu