ਹਿਮਾਚਲ ''ਚ 8 ਮਹੀਨੇ ਦੀ ਬੱਚੀ ਸਮੇਤ 10 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼, ਅੰਕੜਾ 393 ਤੱਕ ਪੁੱਜਾ

06/06/2020 1:02:02 PM

ਸ਼ਿਮਲਾ— ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ 10 ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਮਾਮਲਿਆਂ 'ਚ 8 ਮਹੀਨੇ ਦੀ ਬੱਚੀ ਵੀ ਸ਼ਾਮਲ ਹੈ। ਇਨ੍ਹਾਂ 'ਚ 3 ਕਾਂਗੜਾ, ਸ਼ਿਮਲਾ ਦਾ 1, ਕੁੱਲੂ ਦਾ 1, ਬਿਲਾਸਪੁਰ ਦਾ ਇਕ, ਊਨਾ ਦਾ ਇਕ ਅਤੇ ਦੋ ਮਾਮਲੇ ਹਮੀਰਪੁਰ ਦੇ ਹਨ। ਇਸ ਦੇ ਨਾਲ ਹੀ ਸੂਬੇ ਵਿਚ ਸ਼ੁੱਕਰਵਾਰ ਨੂੰ 10 ਹੋਰ ਮਰੀਜ਼ ਸਿਹਤਮੰਦ ਹੋਏ ਹਨ। 
ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ 'ਚ ਹਾਲ ਹੀ ਵਿਚ ਦਿੱਲੀ ਤੋਂ 27 ਮਈ ਨੂੰ ਪਰਤਿਆ ਨੂਰਪੁਰ ਤਹਿਸੀਲ ਖੇਤਰ ਦਾ ਰਹਿਣ ਵਾਲਾ 40 ਸਾਲਾ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਮਿਜਗ੍ਰਾਂ ਵਿਚ ਪਤੀ ਅਤੇ ਪਤਨੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਹ ਦਿੱਲੀ ਤੋਂ 27 ਮਈ ਨੂੰ ਪਰਤੇ ਹਨ। ਊਨਾ 'ਚ ਵੀ ਇਕ ਪਾਜ਼ੇਟਿਵ ਮਾਮਲਾ ਆਇਆ ਹੈ।

ਕੋਰੋਨਾ ਵਾਇਰਸ ਦੀ ਪੁਸ਼ਟੀ ਤੋਂ ਬਾਅਦ ਸੂਬੇ ਵਿਚ ਕੋਵਿਡ-19 ਮਾਮਲਿਆਂ ਦੀ ਗਿਣਤੀ ਵੱਧ ਕੇ 393 ਹੋ ਗਈ। ਐਡੀਸ਼ਨਲ ਮੁੱਖ ਸਕੱਤਰ (ਸਿਹਤ) ਆਰ. ਡੀ. ਧੀਮਨ ਨੇ ਕਿਹਾ ਕਿ ਸੂਬੇ ਵਿਚ ਅਜੇ 199 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ 185 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਹਿਮਾਚਲ ਪ੍ਰਦੇਸ਼ ਵਿਚ ਕੋਰੋਨਾ ਵਾਇਰਸ ਤੋਂ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।

Tanu

This news is Content Editor Tanu