ਹਿਮਾਚਲ: ਸਿਰਮੌਰ ''ਚ ਆਏ 30 ਨਵੇਂ ਕੋਰੋਨਾ ਮਾਮਲੇ, ਜਾਣੋ ਸੂਬੇ ਦਾ ਹਾਲ

07/23/2020 6:43:10 PM

ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਵੱਧਦੇ ਕੋਰੋਨਾ ਵਾਇਰਸ ਦੇ ਗਰਾਫ਼ ਨੇ ਪ੍ਰਸ਼ਾਸਨ ਸਮੇਤ ਆਮ ਲੋਕਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਵੀਰਵਾਰ ਦੁਪਹਿਰ ਨੂੰ ਸਿਰਮੌਰ ਜ਼ਿਲ੍ਹੇ ਵਿਚ 30 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ। ਸਿਹਤ ਮਹਿਕਮੇ ਵਲੋਂ ਜਾਰੀ ਮੈਡੀਕਲ ਬੁਲੇਟਿਨ 'ਚ ਸਿਰਮੌਰ ਜ਼ਿਲ੍ਹੇ ਵਿਚ 30 ਨਵੇਂ ਪਾਜ਼ੇਟਿਵ ਮਾਮਲਿਆਂ 'ਚ 28 ਮਾਮਲੇ ਨਾਹਨ ਦੇ ਗੋਵਿੰਦਗੜ੍ਹ ਮੁਹੱਲੇ ਦੇ ਅਤੇ ਦੋ ਮਾਮਲੇ ਚੰਬਾ ਜ਼ਿਲ੍ਹੇ ਤੋਂ ਹਨ। ਇਸ ਨਾਲ ਪ੍ਰਦੇਸ਼ 'ਚ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 1,769 ਤੱਕ ਪਹੁੰਚ ਗਿਆ ਹੈ। ਇਸ ਦੀ ਪੁਸ਼ਟੀ ਸਿਰਮੌਰ ਜ਼ਿਲ੍ਹਾ ਮੈਜਿਸਟ੍ਰੇਟ ਡਾ. ਆਰ. ਕੇ. ਪਰੂਥੀ ਨੇ ਕੀਤੀ ਹੈ।

ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ 30 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ 'ਚ ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਕੱਲ ਸਿਰਮੌਰ ਤੋਂ 14 ਨਵੇਂ ਪਾਜ਼ੇਟਿਵ ਮਾਮਲੇ ਆਏ ਸਨ ਅਤੇ ਉੱਥੋਂ ਅੱਜ 28 ਮਾਮਲੇ ਆਉਣ ਨਾਲ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਪ੍ਰਦੇਸ਼ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਬੀਤੀ 15 ਜੁਲਾਈ ਨੂੰ ਇੱਥੇ ਸਿਰਮੌਰ ਵਿਚ ਕੁੱਲ ਮਾਮਲੇ 47 ਅਤੇ ਸਰਗਰਮ ਮਾਮਲੇ 7 ਸਨ। ਉੱਥੇ ਹੀ ਅੱਜ ਸਿਰਮੌਰ ਵਿਚ ਕੁੱਲ ਪੀੜਤਾਂ ਦੇ ਮਾਮਲੇ 172 'ਤੇ ਪਹੁੰਚ ਚੁੱਕੀ ਹੈ, ਜਦਕਿ ਸਰਗਰਮ ਮਾਮਲੇ 125 ਹਨ। ਇਸ ਤੋਂ ਇਲਾਵਾ ਚੰਬਾ ਵਿਚ ਦੋ ਮਾਮਲੇ ਸਾਹਮਣੇ ਆਏ ਹਨ। ਅੱਜ ਆਏ 30 ਨਵੇਂ ਮਾਮਲਿਆਂ ਤੋਂ ਬਾਅਦ ਪ੍ਰਦੇਸ਼ 'ਚ ਕੋਰੋਨਾ ਪੀੜਤਾਂ ਦਾ ਅੰਕੜਾ 1,769 ਤੱਕ ਪਹੁੰਚ ਗਿਆ ਹੈ। ਦੱਸ ਦੇਈਏ ਕਿ ਸੂਬੇ ਵਿਚ ਕੋਰੋਨਾ ਨਾਲ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 15 ਲੋਕ ਇਲਾਜ ਲਈ ਸੂਬੇ ਤੋਂ ਬਾਹਰ ਚੱਲੇ ਗਏ ਹਨ।


Tanu

Content Editor

Related News