ਹਿਮਾਚਲ ਦੇ ਕਿੰਨੌਰ ''ਚ ਕਾਰ ਖੱਡ ''ਚ ਡਿੱਗੀ, 3 ਲੋਕਾਂ ਦੀ ਮੌਤ

06/18/2020 5:34:13 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ 'ਚ ਵੀਰਵਾਰ ਨੂੰ ਇਕ ਬੋਲੈਰੋ ਕੈਂਪਰ ਖੱਡ 'ਚ ਡਿੱਗਣ ਨਾਲ 2 ਔਰਤਾਂ ਸਮੇਤ 3 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਹਾਦਸੇ ਦੇ ਸਮੇਂ ਕਾਰ 'ਚ 5 ਲੋਕ ਸਵਾਰ ਸਨ। ਵਾਹਨ ਸਾਂਗਲਾ ਤੋਂ ਜਿਊਰੀ ਜਾ ਰਿਹਾ ਸੀ। ਪੁਲਸ ਨੇ ਦੱਸਿਆ ਕਿ ਜ਼ਖਮੀਆਂ ਦੀ ਹਾਲਤ ਗੰਭੀਰ ਹੈ ਅਤੇ ਸਥਾਨਕ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਕਿੰਨੌਰ ਜ਼ਿਲ੍ਹੇ ਦੇ ਨਿਗੁਲਸਰੀ 'ਚ ਰਾਸ਼ਟਰੀ ਰਾਜਮਾਰਗ 5 'ਤੇ ਹੋਇਆ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ। ਪੁਲਸ ਨੇ ਮ੍ਰਿਤਕਾਂ ਦੀ ਪਛਾਣ ਸੂਰਜ ਕ੍ਰਿਸ਼ਨਾ, ਸੁਰਜੀਤ ਸਿੰਘ ਅਤੇ ਸ਼ੰਕੁਤਲਾ ਬੋਨਿਗ ਸਰਿੰਗ (ਸਾਂਗਲਾ) ਦੇ ਰੂਪ 'ਚ ਕੀਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਨੇੜਲੇ ਪਿੰਡ ਅਤੇ ਪੁਲਸ ਦਲ ਹਾਦਸੇ ਵਾਲੀ ਜਗ੍ਹਾ ਪਹੁੰਚੇ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਡੂੰਘੀ ਖੱਡ 'ਚੋਂ ਕੱਢਿਆ ਗਿਆ ਅਤੇ ਪੀ.ਐੱਚ.ਸੀ. ਭਾਵਾਨਗਰ 'ਚ ਸ਼ੁਰੂਆਤੀ ਇਲਾਜ ਤੋਂ ਬਾਅਦ ਰਾਮਪੁਰ ਰੈਫਰ ਕੀਤਾ ਗਿਆ। ਜ਼ਿਲ੍ਹਾ ਡਿਪਟੀ ਕਮਿਸ਼ਨਰ ਗੋਪਾਲ ਸ਼ਰਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ।

DIsha

This news is Content Editor DIsha