ਜ਼ੋਰ ਨਾਲ ਬੋਲਣਾ ਵੀ ਕੋਰੋਨਾ ਵਾਇਰਸ ਦੇ ਪ੍ਰਸਾਰ ''ਚ ਹੋ ਸਕਦਾ ਹੈ ਮਦਦਗਾਰ : ਵਿਧਾਨ ਸਭਾ ਸਪੀਕਰ

09/08/2020 2:53:07 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਵਿਪਿਨ ਸਿੰਘ ਪਰਮਾਰ ਨੇ ਮੰਗਲਵਾਰ ਨੂੰ ਵਿਧਾਇਕਾਂ ਨੂੰ ਕੋਵਿਡ-19 ਦੇ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਜ਼ੋਰ ਨਾਲ ਬੋਲਣ ਵੀ ਇਨਫੈਕਸ਼ਨ ਦੇ ਪ੍ਰਸਾਰ 'ਚ ਮਦਦਗਾਰ ਹੋ ਸਕਦਾ ਹੈ। ਸੋਮਵਾਰ ਨੂੰ ਇੰਦੋਰਾ ਤੋਂ ਭਾਜਪਾ ਵਿਧਾਇਕ ਰੀਤਾ ਦੇਵੀ ਕੋਰੋਨਾ ਵਾਇਰਸ ਨਾਲ ਪੀੜਤ ਪਾਈ ਗਈ ਸੀ। ਵਿਧਾਇਕ ਬੀਬੀ ਨੇ ਕਿਹਾ ਕਿ ਉਹ ਸੋਮਵਾਰ ਸ਼ਾਮ ਕੋਵਿਡ-19 ਜਾਂਚ ਪਹਿਲਾਂ ਤੋਂ ਵਿਧਾਨ ਸਭਾ ਦੀ ਬੈਠਕ 'ਚ ਸ਼ਾਮਲ ਹੋਈ ਸੀ ਪਰ ਵਿਧਾਨ ਸਭਾ ਕੰਪਲਕੈਸ 'ਚ ਉਹ ਹੋਰ ਵਿਧਾਇਕਾਂ ਤੋਂ ਦੂਰੀ ਬਣਾ ਕੇ ਬੈਠੀ ਸੀ। ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਦੀ ਸ਼ੁਰੂਆਤ 'ਚ ਪਰਮਾਰ ਨੇ ਕਿਹਾ,''ਮਾਨਕ ਸੰਚਾਲਨ ਪ੍ਰਕਿਰਿਆ ਅਨੁਸਾਰ ਜ਼ੋਰ ਨਾਲ ਬੋਲਣ ਨਾਲ ਵੀ ਇਨਫੈਕਸ਼ਨ ਫੈਲ ਸਕਦਾ ਹੈ। ਇਸ ਲਈ ਇਨਫੈਕਸ਼ਨ ਨੂੰ ਕੰਟਰੋਲ 'ਚ ਰੱਖਣ ਲਈ ਆਮ ਤਰ੍ਹਾਂ ਨਾਲ ਬੋਲੋ।'' ਇਸ 'ਤੇ ਵਿਧਾਇਕ ਜ਼ੋਰ ਨਾਲ ਹੱਸ ਪਏ।

ਉੱਥੇ ਹੀ ਵਿਰੋਧੀ ਧਿਰ ਦੇ ਨੇਤਾ ਵਲੋਂ ਸੋਮਵਾਰ ਨੂੰ ਪੇਸ਼ ਕੀਤੇ ਗਏ ਮੁਲਤਵੀ ਪ੍ਰਸਤਾਵ 'ਤੇ ਚਰਚਾ ਦੌਰਾਨ ਕਈ ਵਿਧਾਇਕ ਜ਼ੋਰ ਨਾਲ ਬੋਲ ਰਹੇ ਸਨ। ਇਸ ਵਿਚ ਦੂਨ ਤੋਂ ਭਾਜਪਾ ਵਿਧਾਇਕ ਪਰਮਜੀਤ ਸਿੰਘ ਪੰਨੀ ਦੀ ਸਪੀਕਰ ਨੇ ਸਦਨ 'ਚ ਸਵਾਗਤ ਕੀਤਾ। ਉੱਥੇ ਹੀ ਸਿਹਤਯਾਬ ਹੋਣ ਤੋਂ ਬਾਅਦ ਰਾਜ ਬਿਜਲੀ ਮੰਤਰੀ ਸੁਖਰਾਮ ਚੌਧਰੀ ਵੀ ਸੋਮਵਾਰ ਅਤੇ ਮੰਗਲਵਾਰ ਨੂੰ ਸੈਸ਼ਨ 'ਚ ਹਿੱਸਾ ਲੈਣ ਪਹੁੰਚੇ। ਉਹ 6 ਅਗਸਤ ਨੂੰ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਏ ਗਏ ਸਨ ਅਤੇ 23 ਅਗਸਤ ਨੂੰ ਇਹ ਸਿਹਤਯਾਬ ਹੋ ਗਏ। ਹੁਣ ਜਲ ਸ਼ਕਤੀ ਮੰਤਰੀ ਮਹੇਂਦਰ ਸਿੰਘ ਠਾਕੁਰ, ਰੀਤਾ ਦੇਵੀ ਅਤੇ ਨਾਲਾਗੜ੍ਹ ਤੋਂ ਕਾਂਗਰਸ ਵਿਧਾਇਕ ਲਖਵਿੰਦਰ ਸਿੰਘ ਰਾਣਾ ਕੋਰੋਨਾ ਵਾਇਰਸ ਨਾਲ ਪੀੜਤ ਹਨ।


DIsha

Content Editor

Related News