ਹਿਮਾਚਲ ’ਚ ਅਗਲੇ 2 ਦਿਨਾਂ ’ਚ ਹਨੇਰੀ, ਮੀਂਹ ਤੇ ਗੜੇਮਾਰੀ ਦਾ ਅਲਰਟ ਜਾਰੀ

03/30/2020 9:04:07 PM

ਸ਼ਿਮਲਾ– ਹਿਮਾਚਲ ਪ੍ਰਦੇਸ਼ ਵਿਚ ਅਗਲੇ 2 ਦਿਨਾਂ ਵਿਚ ਹੇਠਲੇ ਅਤੇ ਘੱਟ ਉੱਚੇ ਪਹਾੜੀ ਇਲਾਕਿਆਂ ਵਿਚ ਹਨੇਰੀ, ਮੀਂਹ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਿਵਭਾਗ ਨੇ 10 ਜ਼ਿਲਿਆਂ ਹਮੀਰਪੁਰ, ਬਿਲਾਸਪੁਰ, ਊਨਾ, ਮੰਡੀ, ਸੋਲਨ, ਸ਼ਿਮਲਾ, ਸਿਰਮੌਰ, ਕਾਂਗੜਾ, ਕੁੱਲੂ ਅਤੇ ਚੰਬਾ ਜ਼ਿਲਿਆਂ ਲਈ ਯੈਲੋ ਅਤੇ ਓਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦਰਮਿਆਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਿਸਆ ਕਿ ਮੈਦਾਨੀ ਅਤੇ ਪਹਾੜੀ ਇਲਾਕਿਆਂ ਵਿਚ ਕਈ ਥਾਵਾਂ ’ਤੇ ਹਨੇਰੀ ਦੇ ਨਾਲ-ਨਾਲ ਮੀਂਹ ਪੈ ਸਕਦਾ ਹੈ। ਅਗਲੇ 24 ਘੰਟਿਆਂ ਦੌਰਾਨ ਮੈਦਾਨੀ ਲਈ ਯੈਲੋ ਅਤੇ ਪਹਾੜੀ ਇਲਾਕਿਆਂ ਲਈ ਓਰੇਂਜ ਅਲਰਟ ਰਹੇਗਾ। ਉਨ੍ਹਾਂ ਨੇ ਅਗਲੇ 2 ਦਿਨ ਅਾਸਮਾਨੀ ਬਿਜਲੀ ਡਿਗਣ ਦੇ ਖਦਸ਼ੇ ਦੇ ਕਾਰਣ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਹਦਾਇਤ ਵੀ ਦਿੱਤੀ।
ਉਥੇ ਹੀ ਬੀਤੇ 24 ਘੰਟਿਆਂ ਦੌਰਾਨ ਸੂਬੇ ਦੇ ਉੱਚੇ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਹੋਈ। ਆਲਮ ਇਹ ਹੈ ਕਿ ਜਨਜਾਨੀ ਇਲਾਕਿਆਂ ਵਿਚ ਅਜੇ ਵੀ ਪਾਰਾ ਮਾਈਨਸ ’ਚ ਰਿਕਾਰਡ ਕੀਤਾ ਜਾ ਰਿਹਾ ਹੈ। ਲਾਹੌਲ ਸਪਿਤੀ ਅਤੇ ਕਿਨੌਰ ਜ਼ਿਲਿਆਂ ਦੇ ਕੇਲਾਂਗ ਅਤੇ ਕਲਪਾ ਵਿਚ ਘੱਟੋ-ਘੱਟ ਤਾਪਮਾਨ ਕ੍ਰਮਵਾਰ ਮਾਈਨਸ 3 ਤੋਂ ਮਾਈਨਸ 5 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਮਨਾਲੀ ਵਿਚ 2, ਕੁਫਰੀ ਵਿਚ 4, ਭੂੰਤਰ ਵਿਚ 6.4, ਡਲਹੌਜ਼ੀ, ਪਾਲਮਪੁਰ ਤੇ ਸੋਲਨ ਵਿਚ 7.5, ਸੁੰਦਰਨਗਰ ਵਿਚ 8.1, ਸ਼ਿਮਲਾ ਵਿਚ 8.2, ਚੰਬਾ ਵਿਚ 8.3, ਧਰਮਸ਼ਾਲਾ ਵਿਚ 9.6, ਕਾਂਗੜਾ ਵਿਚ 9.9 ਅਤੇ ਊਨਾ ਵਿਚ ਤਾਪਮਾਨ 12.4 ਡਿਗਰੀ ਸੈਲਸੀਅਸ ਰਿਹਾ।

Gurdeep Singh

This news is Content Editor Gurdeep Singh