ਹਿਮਾਚਲ ਨੇ ਡੇਢ ਮਹੀਨੇ ਬਾਅਦ ਫਿਰ ਛੱਡਿਆ ਉਦਯੋਗਾਂ ਦਾ ਜ਼ਹਿਰੀਲਾ ਪਾਣੀ

09/19/2018 12:24:53 PM

ਨਵੀਂ ਦਿੱਲੀ—ਡੇਢ ਮਹੀਨੇ ਬਾਅਦ ਫਿਰ ਹਿਮਾਚਲ ਨੇ ਪੰਜਾਬ ਵੱਲ ਉਦਯੋਗਾਂ ਦਾ ਪ੍ਰਦੂਸ਼ਿਤ ਪਾਣੀ ਛੱਡਿਆ ਹੈ। ਮੰਗਲਵਾਰ ਨੂੰ ਹਿਮਾਚਲ ਦੀਆਂ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਨੰਗਲ ਡੈਮ ਦੇ ਕੋਲ ਪੈਂਦੇ ਪਿੰਡ ਬਰਮਲਾ ਦੇ ਨੇੜੇ ਖੱਡ 'ਚ ਪਹੁੰਚਣ ਨਾਲ ਪਿੰਡ ਵਾਲੇ ਦਹਿਸ਼ਤ 'ਚ ਆ ਗਏ ਹਨ। ਦੂਸ਼ਿਤ ਪਾਣੀ ਨੰਗਲ ਡੈਮ ਤੋਂ ਹੋ ਕੇ ਸਤਲੁੱਜ ਦਰਿਆ 'ਚ ਵੀ ਪਹੁੰਚ ਰਿਹਾ ਹੈ। ਅਗਸਤ 'ਚ ਵੀ ਹਿਮਾਚਲ ਦੇ ਕੈਮੀਕਲਯੁਕਤ ਪਾਣੀ ਦੇ ਕਾਰਨ ਸਵਾਂ ਨਦੀ 'ਚ ਹਜ਼ਾਰਾਂ ਮੱਛੀਆਂ ਮਰ ਗਈਆਂ ਸੀ।

ਬਿਲਾਸਪੁਰ ਦੇ ਉਦਯੋਗਿਕ ਖੇਤਰ ਗਵਾਲਥਾਈ ਤੋਂ ਭਾਰੀ ਮਾਤਰਾ 'ਚ ਆ ਰਹੇ ਕਾਲੇ ਰੰਗ ਦੇ ਤਰਲ ਪ੍ਰਦੂਸ਼ਣ ਕਾਰਨ ਪਿੰਡ ਬਰਮਲਾ ਦੇ ਜਲਾਸ਼ਯ ਕਾਲੇ ਹੋ ਚੁੱਕੇ ਹਨ। ਪਿੰਡ ਦੇ ਲੋਕਾਂ, ਲੱਖਵੀਰ ਲੱਕੀ, ਅਨਿਲ ਕੌਸ਼ਲ, ਜਗਤ ਸਿੰਘ, ਹਰਮੀਤ ਸੈਨੀ,ਰਵਿੰਦਰ ਕੁਮਾਰ, ਅਜੇ ਕੁਮਾਰ, ਅੰਕੁਲ ਸ਼ਰਮਾ ਅਤੇ ਚੰਨਨ ਸਿੰਘ ਨੇ ਦੱਸਿਆ ਕਿ ਉਦੋਯੋਗਿਕ ਖੇਤਰ ਦੀ ਫੈਕਟਰੀਆਂ ਤੋਂ ਬੇਰੋਕ-ਟੋਕ ਪ੍ਰਦੂਸ਼ਣ ਪੰਜਾਬ ਵਲੋਂ ਬਹਾਇਆ ਜਾ ਰਿਹਾ ਹੈ। ਪ੍ਰਦੂਸ਼ਿਤ ਪਾਣੀ ਨੰਗਲ ਡੈਮ ਝੀਲ 'ਚ ਆ ਕੇ ਮਿਲ ਰਿਹਾ ਹੈ। ਇਹ ਪਾਣੀ ਨੰਗਲ ਡੈਮ ਝੀਲ 'ਚ ਆ ਕੇ ਉਸ ਭਾਗ 'ਚ ਮਿਲ ਰਿਹਾ ਹੈ, ਜਿੱਥੋਂ ਕੁਝ ਦੂਰੀ 'ਤੇ ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਦੇ ਪੰਪ ਲੱਗੇ ਹੋਏ ਹਨ। ਇਸ ਨਾਲ ਰਾਸ਼ਟਰੀ ਵੈਟਲੈਂਡ ਦੀ ਸਵੱਛਤਾ ਨੂੰ ਵੀ ਖਤਰਾ ਪਹੁੰਤ ਰਿਹਾ ਹੈ। ਕਈ ਵਾਰ ਹਿਮਾਚਲ ਅਤੇ ਪੰਜਾਬ ਪ੍ਰਸ਼ਾਸਨ ਨੂੰ ਇਸ ਬਾਰੇ ਜਾਣੂ ਕਰਵਾਇਆ ਗਿਆ ਹੈ ਕਿ ਪਰ ਇਸ ਦੇ ਬਾਵਜੂਦ ਵੀ ਇਸ ਦੇ ਪ੍ਰਦੂਸ਼ਣ ਨੂੰ ਫੈਲਾਉਣ ਦਾ ਕੰਮ ਜਾਰੀ ਹੈ। ਪਿੰਡਵਾਸੀਆਂ ਨੇ ਦੱਸਿਆ ਹੈ ਕਿ ਤਲਵਾੜਾ ਅਤੇ ਬਰਮਲਾ ਦੀ ਖੱਡ ਦੇ ਪਾਣੀ 'ਤੇ ਮਵੇਸ਼ੀ ਵੀ ਨਿਰਭਰ ਹਨ ਅਤੇ ਲੋਕ ਵੀ ਅਕਸਰ ਇੱਥੋਂ ਆ ਕੇ ਸਾਫ ਪਾਣੀ ਨਾਲ ਆਪਣੇ ਕੰਮਕਾਜ ਨਿਪਟਾਉਂਦੇ ਹਨ।

ਪਹਿਲਾਂ ਵੀ ਕਈ ਵਾਰ ਪਾਣੀ ਪ੍ਰਦੂਸ਼ਣ ਨਾਲ ਸਤਲੁਜ 'ਚ ਕਈ ਥਾਂਵਾ 'ਤੇ ਹਜ਼ਾਰਾਂ ਮੱਛੀਆਂ ਮਰ ਚੁੱਕੀਆਂ ਹਨ। ਕੇਂਦਰੀ ਪ੍ਰਦੂਸ਼ਣ ਨਿਯੰਤਰਣ ਕੰਟਰੋਲ ਬੋਰਡ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮਾਂ ਕਈ ਵਾਰ ਸੈਂਪਲਿੰਗ ਕਰ ਚੁੱਕੀਆਂ ਹਨ ਬਾਵਜੂਦ ਇਸਦੇ ਪਾਣੀ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ਦਾ ਦੁਰਸੰਹਾਰ ਬਰਕਾਰ ਹਨ।