ਹਿਮਾਚਲ 'ਚ ਵਾਪਰਿਆ ਦਰਦਨਾਕ ਹਾਦਸਾ; ਬੇਕਾਬੂ ਕਾਰ ਨੇ 9 ਲੋਕਾਂ ਨੂੰ ਦਰੜਿਆ, 5 ਦੀ ਮੌਤ

03/07/2023 1:08:38 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ਦੇ ਧਰਮਪੁਰ 'ਚ ਇਕ ਬੇਕਾਬੂ ਇਨੋਵਾ ਕਾਰ ਨੇ ਪੈਟਰੋਲ ਪੰਪ ਦੇ ਨੇੜੇ ਰਾਹ ਚੱਲਦੇ 9 ਲੋਕਾਂ ਨੂੰ ਦਰੜ ਦਿੱਤਾ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ 4 ਹੋਰ ਜ਼ਖ਼ਮੀ ਹੋ ਗਏ ਹਨ। ਪੁਲਸ ਮੁਤਾਬਕ ਹਾਦਸਾ ਮੰਗਲਵਾਰ ਸਵੇਰੇ 10.00 ਵਜੇ ਕਾਲਕਾ ਸ਼ਿਮਲਾ ਹਾਈਵੇਅ ਦੇ ਧਰਮਪੁਰ 'ਚ ਵਾਪਰਿਆ।

ਇਹ ਵੀ ਪੜ੍ਹੋ- ਹੋਲੀ 'ਤੇ ਰੇਲਵੇ ਦਾ ਖ਼ਾਸ ਤੋਹਫ਼ਾ; ਚੱਲਣਗੀਆਂ 196 ਵਿਸ਼ੇਸ਼ ਰੇਲਾਂ, ਮਾਤਾ ਵੈਸ਼ਨੋ ਦੇਵੀ ਲਈ ਵੀ ਸਪੈਸ਼ਲ ਟਰੇਨ

ਪੁਲਸ ਮੁਤਾਬਕ ਤੇਜ਼ ਰਫ਼ਤਾਰ ਇਨੋਵਾ ਗੱਡੀ ਸ਼ਿਮਲਾ ਵੱਲ ਜਾ ਰਹੀ ਸੀ। ਇਸ ਦੌਰਾਨ ਤਿੱਖੇ ਮੋੜ 'ਤੇ ਗੱਡੀ ਦਾ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਹਾਈਵੇਅ ਕੰਢੇ ਚੱਲ ਰਹੇ ਲੋਕਾਂ ਨੂੰ ਦਰੜ ਦਿੱਤਾ। ਹਾਦਸੇ ਵਿਚ ਜ਼ਖ਼ਮੀ ਹੋਏ ਸਾਰੇ ਲੋਕਾਂ ਨੂੰ ਕਮਿਊਨਿਟੀ ਸਿਹਤ ਕੇਂਦਰ ਧਰਮਪੁਰ ਲਿਜਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ 5 ਲੋਕਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੋ ਲੋਕਾਂ ਦੀ ਹਾਲਤ ਗੰਭੀਰ ਹੋਣ 'ਤੇ ਉਨ੍ਹਾਂ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕੀਤਾ ਗਿਆ ਹੈ। ਦੋ ਹੋਰਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ- BSF ਨੇ ਬਰਾਮਦ ਕੀਤੇ 2.57 ਕਰੋੜ ਰੁਪਏ ਦੇ ਸੋਨੇ ਦੇ ਬਿਸਕੁਟ, ਤਸਕਰ ਨੇ ਲੁਕੋਏ ਸਨ ਤਾਲਾਬ 'ਚ

ਪੁਲਸ ਨੇ ਮ੍ਰਿਤਕਾਂ ਦੀ ਪਛਾਣ ਗੁੱਡੂ ਯਾਦਵ, ਰਾਜਾ ਵਰਮਾ, ਨਿੱਪੂ ਨਿਸਾਦ, ਮੋਤੀ ਲਾਲ ਯਾਦਵ ਅਤੇ ਸੰਨੀ ਦੇਵਲ ਦੇ ਰੂਪ ਵਿਚ ਕੀਤੀ ਹੈ। ਉੱਥੇ ਹੀ ਹਾਦਸੇ ਨੂੰ ਅੰਜ਼ਾਮ ਦੇਣ ਵਾਲੇ ਕਾਰ ਡਰਾਈਵਰ ਦਾ ਨਾਂ ਰਾਜੇਸ਼ ਹੈ, ਜੋ ਕਸੌਲੀ ਦਾ ਵਸਨੀਕ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਮਗਰੋਂ ਪਰਿਵਾਰ ਨੂੰ ਸੌਂਪਿਆ ਜਾਵੇਗਾ।

ਇਹ ਵੀ ਪੜ੍ਹੋ- ਮੰਦਰ 'ਚ ਦਰਸ਼ਨ ਕਰ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਮਾਂ-ਪੁੱਤ ਦੀ ਮੌਤ

Tanu

This news is Content Editor Tanu