ਹਸਪਤਾਲ ''ਚ ਜ਼ੋਰਦਾਰ ਧਮਾਕੇ ਤੋਂ ਬਾਅਦ ਲੱਗੀ ਅੱਗ, ਇਸ ਤਰਾਂ ਟਲਿਆ ਹਾਦਸਾ

08/18/2017 10:58:58 AM

ਸੋਲਨ— ਹਿਮਾਚਲ ਦੇ ਸੋਲਨ ਇਲਾਕੇ ਦੇ ਹਸਪਤਾਲ 'ਚ ਬਿਜਲੀ ਦੀ ਤਾਰਾਂ 'ਚ ਸ਼ਾਰਟ ਸਰਕਟ ਹੋਣ ਨਾਲ ਜ਼ੋਰਦਾਰ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਫਿਲਹਾਲ ਜਲਦੀ ਹੀ ਪਾਵਰ ਹਾਊਸ ਤੋਂ ਬਿਜਲੀ ਕੱਟ ਦਿੱਤੀ ਗਈ, ਨਹੀਂ ਤਾਂ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਸੀ। ਇਸ ਕਾਰਨ ਹਸਪਤਾਲ 'ਚ 12 ਘੰਟੇ ਤੱਕ ਬਿਜਲੀ ਬੰਦ ਰਹੀ ਅਤੇ ਬਿਜਲੀ ਨਾਲ ਚੱਲਣ ਵਾਲੀਆਂ ਸਾਰੀਆਂ ਸੇਵਾਵਾਂ ਵੀ ਠੱਪ ਹੋ ਗਈਆਂ, ਜਿਸ ਨਾਲ ਕੁਝ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨ ਪਿਆ। ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਡੇਢ ਤੋਂ 2 ਵੱਜੇ ਦੇ ਨਜ਼ਦੀਕ ਸਾਰੇ ਮਰੀਜ਼ ਸੋ ਰਹੇ ਸਨ ਅਤੇ ਕੁਝ ਕਰਮਚਾਰੀ ਡਿਊਟੀ 'ਤੇ ਸਨ। ਉਸ ਸਮੇਂ ਬਲੱਡ ਬੈਂਕ ਨਾਲ ਲੱਗਦੇ ਬਿਜਲੀ ਸ਼ਿਕਾਇਤ ਦਫ਼ਤਰ ਤੋਂ ਬਾਹਰ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਤਾਰਾਂ 'ਚ ਅੱਗ ਲੱਗ ਗਈ ਅਤੇ ਪੂਰੀ ਮੰਜਿਲ 'ਚ ਧੂੰਆ ਹੀ ਫੈਲ ਗਿਆ। ਕਰਮਚਾਰੀ ਘਬਰਾਹਟ 'ਚ ਇਧਰ-ਉੱਧਰ ਭੱਜਣ ਲੱਗੇ। ਇਕ ਕਰਮਚਾਰੀ ਨੇ ਸੀਨੀਅਰ ਡਾਕਟਰ ਮਹੇਸ਼ ਗੁਪਤਾ ਨੂੰ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ ਤਾਂ ਉਨ੍ਹਾਂ ਨੇ ਜਲਦੀ ਪਾਵਰ ਹਾਊਸ ਸੂਚਨਾ ਦੇ ਕੇ ਇਸ ਇਲਾਕੇ ਦੀ ਬਿਜਲੀ ਕਟਵਾ ਦਿੱਤੀ।
ਬਿਜਲੀ ਬੰਦ ਹੋਣ ਨਾਲ ਬਲੱਡ ਬੈਂਕ 'ਚ ਰੱਖੇ ਖੂਨ ਖਰਾਬ ਹੋਣ ਦੀ ਮੁਸ਼ਕਿਲ ਪੈਦਾ ਹੋ ਗਈ ਤਾਂ ਸਾਵਧਾਨੀ ਵਰਤਦੇ ਹੋਏ ਇਸ ਬਲੱਡ ਮੋਬਾਇਲ ਵੈਨ 'ਚ ਰੱਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹਸਪਤਾਲ 'ਚ ਕਾਫੀ ਮਾਤਰਾ 'ਚ ਖੂਨ ਰਹਿੰਦਾ ਹੈ ਅਤੇ ਨਾਲਾਗੜ੍ਹ, ਆਰਕੀ ਅਤੇ ਪੈਰਾਸਈਟ ਬਲੱਡ ਸਟੋਰੇਜ ਯੂਨਿਟ ਲਈ ਖੂਨ ਭੇਜਿਆ ਜਾਂਦਾ ਹੈ। ਰਾਤ ਦੇ ਸਮੇਂ ਇਲਾਕੇ ਹਸਪਤਾਲ 'ਚ 200 ਤੋਂ ਵਧ ਮਰੀਜ, ਤੀਮਾਰਦਾਰ ਅਤੇ ਕਰਮਚਾਰੀ ਮੌਜ਼ੂਦ ਸਨ। ਵੀਰਵਾਰ ਦੁਪਹਿਰ ਲੱਗਭਗ 2 ਵਜੇ ਬਿਜਲੀ ਬਹਾਲ ਕਰ ਦਿੱਤੀ ਗਈ।
ਹਸਪਤਾਲ ਦੇ ਪੁਰਾਣੇ ਭਵਨ ਦੀਆਂ ਤਾਰਾਂ ਕਾਫੀ ਪੁਰਾਣੀ ਹੋ ਚੁੱਕੀਆਂ ਸਨ ਅਤੇ ਹੁਣ ਜਗ੍ਹਾ-ਜਗ੍ਹਾ ਤੋਂ ਇਹ ਖਰਾਬ ਹੋਣ ਦੀ ਸ਼ਿਕਾਇਤ ਹੋਣ ਲੱਗੀ। ਇਸ ਨੂੰ ਬਦਲਣ ਲਈ ਕਈ ਵਾਰ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਗਿਆ ਪਰ ਅਜੇ ਤੱਕ ਇਸ ਨੂੰ ਨਹੀਂ ਬਦਲਿਆ ਗਿਆ।