ਹਿਮਾਚਲ ''ਚ ਕੋਰੋਨਾ ਦਾ ਕਹਿਰ, ਇਕੱਠੇ 12 ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ

05/20/2020 3:43:11 PM

ਸ਼ਿਮਲਾ-ਹਿਮਾਚਲ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 12 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਹੁਣ ਸੂਬੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 103 ਤੱਕ ਪਹੁੰਚ ਚੁੱਕੀ ਹੈ। ਮਿਲੀ ਜਾਣਕਾਰੀ ਮੁਤਾਬਕ ਕਾਂਗੜਾ ਜ਼ਿਲੇ ਤੋਂ 11 ਅਤੇ ਗ੍ਰੀਨ ਜ਼ੋਨ ਕੁੱਲੂ ਤੋਂ 1 ਮਾਮਲਾ ਸਾਹਮਣੇ ਆਇਆ ਹੈ। ਸੂਬੇ 'ਚ ਸਰਗਰਮ ਮਾਮਲਿਆਂ ਦੀ ਗਿਣਤੀ 48 ਤੱਕ ਪਹੁੰਚ ਗਈ ਹੈ। 

ਐਡੀਸ਼ਨਲ ਚੀਫ ਸਕੱਤਰ ਸਿਹਤ ਅਤੇ ਕੋਵਿਡ-19 ਦੇ ਨੋਡਲ ਅਧਿਕਾਰੀ ਆਰ.ਡੀ.ਧੀਮਾਨ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਚੰਬਾ ਜ਼ਿਲੇ 'ਚ ਇਕ ਅਤੇ ਕਾਂਗੜਾ 'ਚ ਵੀ ਇਕ ਮਾਮਲਾ ਕੱਲ ਪਾਜ਼ੇਟਿਵ ਮਿਲਿਆ। ਦੋ ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ ਪਰ ਕਾਂਗੜਾ ਜ਼ਿਲੇ 'ਚ ਪਹਿਲੀ ਵਾਰ ਇਕੱਠੇ 11 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ ਇਕ ਔਰਤ ਲੰਬਾ ਪਿੰਡ, ਇਕ ਔਰਤ ਅਤੇ 2 ਵਿਅਕਤੀ ਝਯੋਲ ਅਤੇ 1 ਵਿਅਕਤੀ ਜਵਾਲਾਮੁਖੀ ਤੋਂ ਹਨ। ਇਸ ਤੋਂ ਇਲਾਵਾ ਸਰੀ ਮਲੋਗ 'ਚ 3 ਅਤੇ 1 ਲੰਬਾ ਪਿੰਡ ਤੋਂ ਹਨ। ਇਨ੍ਹਾਂ 'ਚ ਇਕ ਹੀ ਪਰਿਵਾਰ ਦੇ 3 ਮੈਂਬਰ ਵੀ ਸ਼ਾਮਲ ਹਨ। ਇਹ ਸਾਰੇ 18 ਮਈ ਨੂੰ ਮੁੰਬਈ ਤੋਂ ਵਾਪਸ ਪਰਤੇ ਸੀ ਅਤੇ ਕੁਆਰੰਟੀਨ ਸੈਂਟਰ 'ਚ ਭੇਜੇ ਗਏ ਸੀ। ਹੁਣ ਤੱਕ ਕੋਰੋਨਾ ਦੀ ਚਪੇਟ ਤੋਂ ਦੂਰ ਰਹੇ ਗ੍ਰੀਨ ਜ਼ੋਨ ਕੁੱਲੂ ਜ਼ਿਲੇ 'ਚ ਪਹਿਲਾ ਕੋਰੋਨਾ ਪਾਜ਼ੇਟਿਵ ਮਾਮਲਾ ਸਾਹਮਣੇ ਆ ਗਿਆ ਹੈ, ਜੋ ਮੁੰਬਈ ਤੋਂ 10 ਲੋਕ ਟ੍ਰੇਨ ਰਾਹੀਂ ਊਨਾ ਹੋ ਕੇ 18 ਮਈ ਨੂੰ ਕੁੱਲੂ ਦੇ ਬਜੌਰਾ ਚੈੱਕਪੋਸਟ 'ਤੇ ਪਹੁੰਚੇ। ਇਨ੍ਹਾਂ ਸਾਰੇ ਲੋਕਾਂ ਦੀ ਕੋਰੋਨਾ ਜਾਂਚ ਲਈ ਸੈਂਪਲ ਲੈ ਕੇ ਆਯੂਰਵੈਦਿਕ ਹਸਪਤਾਲ 'ਚ ਆਈਸੋਲੇਟ ਕਰ ਦਿੱਤਾ ਗਿਆ ਹੈ। 


Iqbalkaur

Content Editor

Related News