ਲਾਹੌਲ 'ਚ ਬਰਫਬਾਰੀ , ਰੋਹਤਾਂਗ 'ਚ ਡੇਢ ਫੁੱਟ ਬਰਫ

02/14/2020 9:00:29 AM

ਸ਼ਿਮਲਾ-ਹਿਮਾਚਲ ਪ੍ਰਦੇਸ਼ ’ਚ ਮੌਸਮ ਫਿਰ ਤੋਂ ਵਿਗੜ ਗਿਆ ਹੈ, ਜਿਨ੍ਹਾਂ ਕਬਾਇਲੀ ਇਲਾਕਿਆਂ ’ਚ ਤਾਜ਼ਾ ਬਰਫਬਾਰੀ ਦਰਜ ਕੀਤੀ ਗਈ ਹੈ, ਉਨ੍ਹਾਂ ’ਚ ਲਾਹੌਲ ਘਾਟੀ ’ਚ ਕੱਲ ਤੋਂ ਹੀ ਬਰਫਬਾਰੀ ਸ਼ੁਰੂ ਹੋ ਗਈ। ਪਿਛਲੇ ਦੋ ਦਿਨਾਂ ’ਚ 13050 ਫੁੱਟ ਉੱਚੀ ਰੋਹਤਾਂਗ ਘਾਟੀ ’ਚ 45 ਕੋਖਰ ’ਚ 30 ਅਤੇ ਕੇਲਾਂਗ ’ਚ 15 ਸੈਂਟੀਮੀਟਰ ’ਚ ਤਾਜ਼ਾ ਬਰਫਬਾਰੀ ਹੋਈ। ਖਰਾਬ ਮੌਸਮ ਕਾਰਣ ਹੈਲੀਕਾਪਟਰ ਦੋ ਦਿਨਾਂ ਤੋਂ ਉਡਾਣਾਂ ਨਹੀਂ ਭਰ ਰਹੇ। ਦੂਜੇ ਪਾਸੇ ਮੌਸਮ ਖਰਾਬ ਹੋਣ ਕਾਰਣ 41 ਦਿਨਾਂ ਤੋਂ ਬਾਅਦ ਹਿਮਾਚਲ ਟਰਾਂਸਪੋਰਟ ਕਾਰਪੋਰੇਸ਼ਨ ਨੇ ਜਲੋੜੀ ਘਾਟੀ ਹੋ ਕੇ ਬੱਸ ਸੇਵਾ ਸ਼ੁਰੂ ਕਰ ਦਿੱਤੀ ਹੈ।

PunjabKesari


Iqbalkaur

Content Editor

Related News