ਜਨਮਦਿਨ ਵਾਲੇ ਦਿਨ ਸ਼ਹੀਦ ਹੋਏ ਹਿਮਾਚਲ ਦੇ ਫਲਾਇੰਗ ਕਮਾਂਡਰ ਰਜਨੀਸ਼ ਪਰਮਾਰ

09/28/2019 11:51:57 AM

ਪਾਲਮਪੁਰ—ਭੂਟਾਨ 'ਚ ਸ਼ੁੱਕਰਵਾਰ ਭਾਰਤੀ ਸੈਨਾ ਦਾ ਚੀਤਾ ਹੈਲੀਕਾਪਟਰ ਕ੍ਰੈਸ਼ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਹਿਮਾਚਲ (ਕਾਂਗੜਾ) ਦਾ ਰਹਿਣ ਵਾਲਾ ਫਲਾਇੰਗ ਕਮਾਂਡਰ (ਲੈਫਟੀਨੈਂਟ ਕਰਨਲ ਰੈਂਕ ਦੇ ਅਧਿਕਾਰੀ) ਰਜਨੀਸ਼ ਪਰਮਾਰ ਸ਼ਹੀਦ ਹੋ ਗਿਆ, ਜਿਸਦਾ ਸ਼ੁੱਕਰਵਾਰ ਨੂੰ ਜਨਮਦਿਨ ਸੀ। ਸ਼ਹੀਦ ਦੀ ਮ੍ਰਿਤਕ ਦੇਹ ਵਿਸ਼ੇਸ਼ ਸਨਮਾਣ ਨਾਲ ਸ਼ਨੀਵਾਰ ਸਵੇਰਸਾਰ ਗਗਲ ਏਅਰਪੋਰਟ ਪਹੁੰਚਾਈ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਦੇ ਜੱਦੀ ਪਿੰਡ 'ਚ ਅੰਤਿਮ ਸੰਸਕਾਰ ਹੋਵੇਗਾ।

ਦੱਸਣਯੋਗ ਹੈ ਕਿ ਸ਼ਹੀਦ ਫਲਾਇੰਗ ਕਮਾਂਡਰ ਰਜਨੀਸ਼ ਪਰਮਾਰ ਦਾ ਸ਼ੁੱਕਰਵਾਰ ਨੂੰ ਹੀ ਜਨਮਦਿਨ ਸੀ। ਉਨ੍ਹਾਂ ਦਾ ਜਨਮ 27 ਸਤੰਬਰ 1977 ਨੂੰ ਹੋਇਆ ਸੀ। ਬਚਪਨ ਤੋਂ ਹੀ ਪੜ੍ਹਾਈ 'ਚ ਹੁਸ਼ਿਆਰ ਅਤੇ ਦੇਸ਼ ਸੇਵਾ ਦਾ ਜ਼ਜਬਾ ਰੱਖਣ ਵਾਲੇ ਰਜਨੀਸ਼ ਪਰਮਾਰ ਫੌਜ 'ਚ ਜਾਣਾ ਚਾਹੁੰਦੇ ਸਨ। 42 ਸਾਲਾ ਦੇ ਸ਼ਹੀਦ ਰਜਨੀਸ਼ ਦਾ ਵਿਆਹ ਬੀਕਾਨੇਰ ਦੀ ਰਹਿਣ ਵਾਲੀ ਵੀਨਾ ਪਰਮਾਰ ਨਾਲ ਹੋਇਆ ਸੀ, ਜੋ ਕਿ ਧਰਮਸ਼ਾਲਾ ਤੋਂ ਰਿਟਾਇਰਡ ਸੀ. ਐੱਮ. ਓ ਰਾਠੌਰ ਦੀ ਬੇਟੀ ਹੈ। ਵੀਨਾ ਪਰਮਾਰ ਆਪਣੇ ਬੇਟੇ ਯਦੂਵੰਸ਼ ਨਾਲ ਬੀਕਾਨੇਰ 'ਚ ਰਹਿੰਦੀ ਸੀ। ਉਨ੍ਹਾਂ ਦੀ ਮਾਤਾ ਸ਼੍ਰੇਸ਼ਠਾ ਅਤੇ ਪਿਤਾ ਮੁਖਤਾਰ ਪਰਮਾਰ ਏਅਰਫੋਰਸ ਤੋਂ ਰਿਟਾਇਰਡ ਜੂਨੀਅਰ ਵਾਰੰਟ ਅਫਸਰ ਹਨ, ਜੋ ਕਿ ਮਾਰੰਡਾ 'ਚ ਰਹਿੰਦੇ ਹਨ।

ਜ਼ਿਕਰਯੋਗ ਹੈ ਕਿ ਹੈਲੀਕਾਪਟਰ ਅਰੁਣਾਚਲ ਪ੍ਰਦੇਸ਼ ਦੇ ਖਿਰਮੂ ਤੋਂ ਯੋਗਫੁੱਲਾ ਦੀ ਉਡਾਣ 'ਤੇ ਸੀ। ਮਾਹਰਾਂ ਮੁਤਾਬਕ ਹੈਲੀਕਾਪਟਰ 'ਚ ਭੂਟਾਨ ਦਾ ਪਾਇਲਟ ਟ੍ਰੇਨਿੰਗ ਲੈ ਰਿਹਾ ਸੀ। ਹਾਦਸਾਗ੍ਰਸਤ ਹੈਲੀਕਾਪਟਰ ਦਾ ਮਲਬਾ ਮਿਲ ਗਿਆ ਹੈ। ਹਾਦਸੇ ਦੀ ਉੱਚ-ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਚੀਤਾ ਹੈਲੀਕਾਪਟਕ ਨੂੰ 80 ਦੇ ਦਹਾਕੇ ਤੋਂ ਵਰਤੋਂ ਕੀਤੀ ਜਾ ਰਹੀ। ਇਹ ਹੈਲੀਕਾਪਟਰ 60 ਦੇ ਦਹਾਕੇ ਦੀ ਤਕਨੀਕ ਨਾਲ ਉਡਾਣ ਭਰ ਰਿਹਾ ਹੈ। ਸੈਨਾ ਦੇ ਅਧਿਕਾਰੀ ਲੰਬੇ ਅਰਸੇ ਤੋਂ ਇਸ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ।

Iqbalkaur

This news is Content Editor Iqbalkaur